ਦਿੱਲੀ ਦੀ ਆਜ਼ਾਦਪੁਰ ਮੰਡੀ ਦੇ 11 ਵਪਾਰੀ ਕੋਰੋਨਾ ਪਾਜ਼ੀਟਿਵ, ਕਈ ਦੁਕਾਨਾਂ ਸੀਲ

04/29/2020 11:05:35 AM

ਨਵੀਂ ਦਿੱਲੀ- ਦਿੱਲੀ ਦੇ ਆਜ਼ਾਦਪੁਰ ਮੰਡੀ 'ਚ 11 ਵਪਾਰੀ ਕੋਰੋਨਾ ਪਾਜ਼ੀਟਿਵ ਮਿਲੇ ਹਨ। ਇਸ ਤੋਂ ਬਾਅਦ ਕਈ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵਪਾਰੀਆਂ ਦੇ ਸੰਪਰਕ 'ਚ ਆਏ ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਆਜ਼ਾਦਪੁਰ ਮੰਡੀ 'ਚ ਕੋਰੋਨਾ ਨਾਲ ਇਕ ਵਪਾਰੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸ ਦੇ ਸੰਪਰਕ 'ਚ ਆਏ ਵਪਾਰੀਆਂ ਦਾ ਟੈਸਟ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਆਜ਼ਾਦਪੁਰ ਮੰਡੀ ਦੇ ਇਕ ਦਰਜਨ ਤੋਂ ਵਧ ਵਪਾਰੀ ਕੋਰੋਨਾ ਪਾਜ਼ੀਟਿਵ ਮਿਲ ਚੁਕੇ ਹਨ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਕਾਰਨ ਵਪਾਰੀ ਡਰੇ ਹੋਏ ਹਨ। ਦੱਸਣਯੋਗ ਹੈ ਕਿ ਦਿੱਲੀ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 3 ਹਜ਼ਾਰ 314 ਹੋ ਗਈ ਹੈ, ਜਿਸ 'ਚੋਂ 54 ਲੋਕਾਂ ਦੀ ਮੌਤ ਹੋ ਚੁਕੀ ਹੈ, ਜਦੋਂ ਕਿ ਇਕ ਹਜ਼ਾਰ 78 ਲੋਕ ਠੀਕ ਹੋ ਚੁਕੇ ਹਨ।

ਇਸ ਤੋਂ ਪਹਿਲਾਂ ਸਫਦਰਗੰਜ ਹਸਪਤਾਲ 'ਚ ਸੀ.ਆਰ.ਪੀ.ਐੱਫ. ਦੇ ਜਵਾਨ ਮੁਹੰਮਦ ਇਕਰਾਮ ਕੋਰੋਨਾ ਤੋਂ ਜੰਗ ਹਾਰ ਗਏ, ਜਿਸ ਤੋਂ ਬਾਅਦ ਸੀ.ਆਰ.ਪੀ.ਐੱਫ. ਦੀ ਇਕ ਬਟਾਲੀਅਨ ਨੂੰ ਸੀਲ ਕਰ ਦਿੱਤਾ ਗਿਆ ਹੈ। ਦਿੱਲੀ 'ਚ ਸੀ.ਆਰ.ਪੀ.ਐੱਫ. ਦੇ 46 ਜਵਾਨ ਕੋਰੋਨਾ ਪਾਜ਼ੀਟਿਵ ਆ ਚੁਕੇ ਹਨ, ਜਿਸ ਤੋਂ ਬਾਅਦ 1100 ਜਵਾਨਾਂ ਦੀ ਬਟਾਲੀਅਨ ਨੂੰ ਕੁਆਰੰਟੀਨ ਕਰਨ ਦਾ ਫੈਸਲਾ ਕੀਤਾ ਗਿਆ। ਦੱਸਣਯੋਗ ਹੈ ਕਿ ਦਿੱਲੀ 'ਚ ਕੋਰੋਨਾ ਦੇ ਹੁਣ 3300 ਤੋਂ ਵਧ ਮਰੀਜ਼ ਹਨ ਪਰ ਚੰਗੀ ਗੱਲ ਇਹ ਹੈ ਕਿ ਦਿੱਲੀ 'ਚ ਮਰੀਜ਼ਾਂ ਦਾ ਰਿਕਵਰੀ ਰੇਟ ਵਧ ਕੇ 32.52 ਫੀਸਦੀ ਪਹੁੰਚ ਗਿਆ ਹੈ ਅਤੇ ਇਕ ਹਜ਼ਾਰ ਤੋਂ ਵਧ ਲੋਕ ਕੋਰੋਨਾ ਨੂੰ ਮਾਤ ਦੇ ਚੁਕੇ ਹਨ। ਹਾਲਾਂਕਿ ਹੁਣ ਤੱਕ 54 ਲੋਕਾਂ ਦੀ ਮੌਤ ਹੋ ਚੁਕੀ ਹੈ।

DIsha

This news is Content Editor DIsha