ਦਿੱਲੀ: ਕੀਰਤੀ ਨਗਰ ਝੁੱਗੀ ਬਸਤੀਆਂ ''ਚ ਲੱਗੀ ਭਿਆਨਕ ਅੱਗ, 20 ਹਜ਼ਾਰ ਤੋਂ ਵੱਧ ਮਜ਼ਦੂਰ ਫਸੇ

05/22/2020 2:07:00 AM

ਨਵੀਂ ਦਿੱਲੀ - ਦਿੱਲੀ ਦੇ ਕੀਰਤੀ ਨਗਰ ਸਥਿਤ ਝੁੱਗੀ ਬਸਤੀਆਂ 'ਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆ ਰਹੀ ਹੈ। ਕੀਰਤੀ ਨਗਰ ਦੇ ਚੁੰਨਾ ਭਾਟੀ ਜੇਜੇ ਕਲਸਟਰ ਸਲਮ ਇਲਾਕੇ 'ਚ ਭਿਆਨਕ ਅੱਗ ਲੱਗ ਗਈ। ਇਸ ਇਲਾਕੇ 'ਚ 20 ਹਜ਼ਾਰ ਤੋਂ ਜ਼ਿਆਦਾ ਮਜ਼ਦੂਰ ਰਹਿੰਦੇ ਹਨ। ਇਲਾਕੇ ਦੀ ਬਿਜਲੀ ਕੱਟ ਦਿੱਤੀ ਗਈ ਹੈ। ਪੁਲਸ ਅਤੇ ਫਾਇਰ ਬ੍ਰਿਗੇਡ ਮੌਕੇ 'ਤੇ ਮੌਜੂਦ ਹਨ।  ਰਾਹਤ ਕਾਰਜ ਜਾਰੀ ਹੈ।  ਕਰੀਬ 30 ਫਾਇਰ ਟੈਂਡਰ ਮੌਕੇ 'ਤੇ ਪਹੁੰਚ ਚੁੱਕੇ ਹਨ।  ਹੁਣ ਝੁੱਗੀਆਂ 'ਚ ਰੱਖੇ ਸਿਲੈਂਡਰ ਬਲਾਸਟ ਹੋ ਰਹੇ ਹਨ। ਅੱਗ ਦੀਆਂ ਲਪਟਾਂ 5 ਕਿ.ਮੀ. ਤੱਕ ਦੇਖੀਆਂ ਜਾ ਸਕਦੀਆਂ ਹਨ।

ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਟੀਮ ਝੁੱਗੀ ਬਸਤੀਆਂ 'ਚ ਫਸੇ ਮਜ਼ਦੂਰਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਸੋਸ਼ਲ ਮੀਡੀਆ 'ਤੇ ਘਟਨਾ ਵਾਲੀ ਥਾਂ ਦੀ ਤਸਵੀਰ ਸਾਂਝੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਇਲ਼ਾਕੇ 'ਚ ਪਹਿਲਾਂ ਵੀ ਅੱਗ ਲੱਗ ਚੁੱਕੀ ਹੈ।

Inder Prajapati

This news is Content Editor Inder Prajapati