ਚਾਈਨੀਜ਼ ਡੋਰ ਬਣੀ ਜਾਨ ਦੀ ਦੁਸ਼ਮਣ, ਡੋਰ ਨਾਲ ਗਲ਼ਾ ਕੱਟਣ ਕਾਰਨ ਵਿਅਕਤੀ ਦੀ ਮੌਤ

08/13/2022 4:52:51 PM

ਨਵੀਂ ਦਿੱਲੀ (ਭਾਸ਼ਾ)- ਉੱਤਰ-ਪੂਰਬੀ ਦਿੱਲੀ ਦੇ ਸ਼ਾਸਤਰੀ ਪਾਰਕ ਇਲਾਕੇ 'ਚ 34 ਸਾਲਾ ਵਿਅਕਤੀ ਦੀ ਚਾਈਨੀਜ਼ ਡੋਰ ਨਾਲ ਗਲ਼ਾ ਕੱਟਣ ਕਾਰਨ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਸ਼ਾਮ ਕਰੀਬ 5 ਵਜੇ ਮੁੰਡਕਾ ਦੇ ਰਾਜਧਾਨੀ ਪਾਰਕ ਦਾ ਰਹਿਣ ਵਾਲਾ ਵਿਪਿਨ ਕੁਮਾਰ ਆਪਣੀ ਪਤਨੀ ਅਤੇ ਧੀ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਿਹਾ ਸੀ, ਉਦੋਂ ਰਸਤੇ 'ਚ ਉਹ ਜ਼ਖ਼ਮੀ ਹੋ ਗਿਆ। ਅਧਿਕਾਰੀ ਨੇ ਦੱਸਿਆ, ਵਿਪਿਨ ਰੱਖੜੀ ਦਾ ਤਿਉਹਾਰ ਮਨਾਉਣ ਲਈ ਉੱਤਰ ਪ੍ਰਦੇਸ਼ ਦੇ ਲੋਨੀ ਸਥਿਤ ਆਪਣੇ ਸਹੁਰੇ ਘਰ ਜਾ ਰਿਹਾ ਸੀ। ਜਿਵੇਂ ਹੀ ਉਹ ਆਈ.ਐੱਸ.ਬੀ.ਟੀ.-ਸੀਲਮਪੁਰ ਤੋਂ ਸ਼ਾਸਤਰੀ ਪਾਰਕ ਫਲਾਈਓਵਰ 'ਤੇ ਪਹੁੰਚਿਆ ਤਾਂ ਚਾਈਨੀਜ਼ ਡੋਰ ਉਸ ਦੇ ਗਲ਼ੇ 'ਚ ਫਸ ਗਈ ਅਤੇ ਉਹ ਜ਼ਖ਼ਮੀ ਹੋ ਗਿਆ। 

ਇਹ ਵੀ ਪੜ੍ਹੋ : ਦਿੱਲੀ : ਚਾਈਨੀਜ਼ ਡੋਰ ਨਾਲ 'ਫੂਡ ਡਿਲਿਵਰੀ' ਮੁਲਾਜ਼ਮ ਨਾਲ ਵਾਪਰਿਆ ਹਾਦਸਾ, ਪਿੱਛਿਓਂ ਆ ਰਹੀ ਗੱਡੀ ਨੇ ਕੁਚਲਿਆ

ਪੁਲਸ ਨੇ ਦੱਸਿਆ ਕਿ ਕੁਮਾਰ ਨੂੰ ਤੁਰੰਤ ਟਰਾਮਾ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਕਿਹਾ ਕਿ ਮਾਮਲੇ 'ਚ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਦੀ ਗੰਭੀਰਤਾ ਅਤੇ ਪਲਾਸਟਿਕ ਵਰਗਾ ਹੋਣ ਲਈ ਡੋਰ 'ਤੇ ਸਾਲ 2017 'ਚ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਵਲੋਂ ਪਾਬੰਦੀ ਲਗਾ ਦਿੱਤੀ ਗਈ ਸੀ। ਵਿਪਿਨ ਦੇ ਭਤੀਜੇ ਰਵੀ ਕੁਮਾਰ ਨੇ ਦੱਸਿਆ ਕਿ ਡੋਰ ਕਾਰਨ ਉਸ ਦੇ ਚਾਚੇ ਦੀ ਗਰਦਨ 'ਤੇ ਡੂੰਘਾ ਜ਼ਖ਼ਮ ਹੋ ਗਿਆ ਸੀ। ਰਵੀ ਨੇ ਕਿਹਾ,''ਉਨ੍ਹਾਂ ਦੇ ਮੋਟਰਸਾਈਕਲ ਦੇ ਇਕ ਇਕ ਐਂਬੂਲੈਂਸੀ ਸੀ, ਜੋ ਚਾਚਾ ਨੂੰ ਸਿਵਲ ਲਾਈਨਜ਼ ਦੇ ਟਰਾਮਾ ਸੈਂਟਰ ਲੈ ਗਈ। ਜਦੋਂ ਅਸੀਂ ਉੱਥੇ ਪਹੁੰਚੇ ਤਾਂ ਉਨ੍ਹਾਂ ਨੂੰ ਮ੍ਰਿਤਕ ਪਾਇਆ। ਡੋਰ ਇੰਨੀ ਤੇਜ਼ ਸੀ ਕਿ ਉਨ੍ਹਾਂ ਦੀ ਗਰਦਨ 'ਚ ਡੂੰਘਾ ਜ਼ਖ਼ਮ ਹੋ ਗਿਆ।''

ਇਹ ਵੀ ਪੜ੍ਹੋ : ਬਿਹਾਰ 'ਚ ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਤਾਲਾਬ 'ਚ ਡੁੱਬਣ ਨਾਲ ਮੌਤ


DIsha

Content Editor

Related News