ਦਿੱਲੀ ''ਚ ਛਾਈ ਸੰਘਣੀ ਧੁੰਦ, 4 ਫਲਾਈਟਸ ਡਾਇਵਰਟ, 24 ਟਰੇਨਾਂ ਲੇਟ

12/28/2019 11:10:49 AM

ਨਵੀਂ ਦਿੱਲੀ— ਪੂਰੇ ਉੱਤਰ ਭਾਰਤ ਵਿਚ ਠੰਡ ਦਾ ਕਹਿਰ ਜਾਰੀ ਹੈ। ਦਿੱਲੀ 'ਚ ਠੰਡ ਅਤੇ ਧੁੰਦ ਕਾਰਨ ਵੀ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਲੱਗਭਗ 100 ਮੀਟਰ ਦੀ ਦੂਰੀ 'ਤੇ ਖੜ੍ਹੀਆਂ ਚੀਜ਼ਾਂ ਵੀ ਲੋਕਾਂ ਨੂੰ ਨਜ਼ਰ ਨਹੀਂ ਆ ਰਹੀਆਂ ਹਨ। ਘੱਟ ਵਿਜ਼ੀਬਿਲਟੀ (ਘੱਟ ਦ੍ਰਿਸ਼ਟੀ) ਹੋਣ ਕਾਰਨ ਸਫਰ ਵੀ ਪ੍ਰਭਾਵਿਤ ਹੋ ਰਿਹਾ ਹੈ। ਸ਼ਨੀਵਾਰ ਦੀ ਸਵੇਰ ਨੂੰ ਦਿੱਲੀ ਦਾ ਤਾਪਮਾਨ 2.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਕਿ 1901 ਤੋਂ ਬਾਅਦ ਦਸੰਬਰ ਮਹੀਨੇ ਦਾ ਸਭ ਤੋਂ ਠੰਡਾ ਦਿਨ ਬਣਿਆ ਹੋਇਆ ਹੈ। 

ਠੰਡ ਕਾਰਨ ਰੇਲ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ। ਧੁੰਦ ਕਾਰਨ ਦਿੱਲੀ 'ਚ ਉਡਾਣਾਂ ਵੀ ਪ੍ਰਭਾਵਿਤ ਹੋਈਆਂ। ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ 4 ਫਲਾਈਟਸ ਡਾਇਵਰਟ ਕੀਤੀਆਂ ਗਈਆਂ ਹਨ।  ਰੇਲਵੇ ਮੁਤਾਬਕ ਘੱਟ ਵਿਜ਼ੀਬਿਲਟੀ ਦਾ ਅਸਰ ਟਰੇਨਾਂ ਦੇ ਪਰਿਚਾਲਨ 'ਤੇ ਵੀ ਪਿਆ ਹੈ। 24 ਟਰੇਨਾਂ ਦੇਰ ਨਾਲ ਚੱਲਣਗੀਆਂ। 

ਸ਼ੁੱਕਰਵਾਰ ਨੂੰ ਦਿੱਲੀ ਦਾ ਤਾਪਮਾਨ 4.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ, ਜੋ ਕਿ ਆਮ ਨਾਲੋਂ ਘੱਟ ਹੈ। ਘੱਟ ਤੋਂ ਘੱਟ ਤਾਪਮਾਨ 12.9 ਡਿਗਰੀ ਸੈਲਸੀਅਸ ਰਿਹਾ ਸੀ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿਚ ਬਾਰਿਸ਼ ਦਾ ਵੀ ਅਨੁਮਾਨ ਜ਼ਾਹਰ ਕੀਤਾ ਹੈ, ਜਿਸ ਨਾਲ ਠੰਡ ਹੋਰ ਵਧ ਸਕਦੀ ਹੈ।

Tanu

This news is Content Editor Tanu