ਦਿੱਲੀ : ਗੰਦੇ ਪਾਣੀ ਦੇ ਵਿਰੋਧ ''ਚ ਸਾਈਕਲ ਤੋਂ ਸੰਸਦ ਪੁੱਜੇ ਮਨੋਜ ਤਿਵਾੜੀ

11/18/2019 12:31:12 PM

ਨਵੀਂ ਦਿੱਲੀ— ਪਹਿਲਾਂ ਹੀ ਹਵਾ ਪ੍ਰਦੂਸ਼ਣ ਦੇ ਗੰਭੀਰ ਪੱਧਰ ਨਾਲ ਬਦਹਾਲ ਦਿੱਲੀ 'ਚ ਲੱਖਾਂ ਘਰਾਂ 'ਚ ਪਾਣੀ ਵੀ ਪੀਣ ਲਾਇਕ ਨਹੀਂ ਹੈ। ਪਾਣੀ ਦੀ ਗੁਣਵੱਤਾ ਇੰਨੀ ਖਰਾਬ ਹੋ ਚੁਕੀ ਹੈ ਕਿ ਕਈ ਤਰ੍ਹਾਂ ਦੀ ਜ਼ਹਿਰੀਲੇ ਰਸਾਇਣ ਅਤੇ ਬੱਦਬੂ ਨਾਲ ਬੀਮਾਰੀਆਂ ਦਾ ਖਦਸ਼ਾ ਵੀ ਬਣਿਆ ਹੋਇਆ ਹੈ। ਇਸ ਗੱਲ ਦਾ ਖੁਲਾਸਾ ਦੇਸ਼ ਭਰ ਦੇ ਰਾਜਾਂ ਦੀ ਰਾਜਧਾਨੀ ਦੇ ਪਾਣੀ ਦੀ ਗੁਣਵੱਤਾ ਦੀ ਰਿਪੋਰਟ 'ਚ ਹੋਇਆ ਹੈ। ਇਸ ਦੇ ਬਾਅਦ ਤੋਂ ਦਿੱਲੀ ਭਾਜਪਾ ਲਗਾਤਾਰ ਕੇਜਰੀਵਾਲ ਸਰਕਾਰ 'ਤੇ ਹਮਲਾਵਰ ਹੈ। ਇਸੇ ਦੇ ਅਧੀਨ ਅੱਜ ਯਾਨੀ ਸੋਮਵਾਰ ਨੂੰ ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਸਾਈਕਲ 'ਤੇ ਸੰਸਦ ਪੁੱਜੇ। ਉਨ੍ਹਾਂ ਨੇ ਦੱਸਿਆ ਕਿ ਦਿੱਲੀ ਦੇ ਲੋਕਾਂ ਨੂੰ ਸਾਫ਼ ਪਾਣੀ ਨਹੀਂ ਮਿਲ ਰਿਹਾ ਹੈ ਅਤੇ ਕੇਜਰੀਵਾਲ ਸਰਕਾਰ ਝੂਠੇ ਦਾਅਵੇ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਅੱਜ ਦਿੱਲੀ ਭਾਜਪਾ 400 ਥਾਂਵਾਂ 'ਤੇ ਕੇਜਰੀਵਾਲ ਸਰਕਾਰ ਵਿਰੁੱਧ ਪ੍ਰਦਰਸ਼ਨ ਕਰੇਗੀ।

ਦੱਸਣਯੋਗ ਹੈ ਕਿ ਸਰਕਾਰ ਰਿਪੋਰਟ ਅਨੁਸਾਰ ਦਿੱਲੀ ਦੇ ਪਾਣੀ 'ਚ ਅਮੋਨੀਆ, ਨਾਈਟ੍ਰੇਟ, ਸਲਫਾਈਡ, ਮੈਂਗਨੀਜ, ਆਇਰਨ, ਖਤਰਨਾਕ ਰਸਾਇਣਾਂ ਦੀ ਮੌਜੂਦਗੀ ਤੋਂ ਇਲਾਵਾ ਪੀਐੱਮ ਵੈਲਿਊ ਅਤੇ ਰੰਗ ਵੀ ਮਾਨਕਾਂ ਅਨੁਸਾਰ ਨਹੀਂ ਹੈ। ਦਿੱਲੀ ਦੀਆਂ 11 ਥਾਂਵਾਂ ਤੋਂ ਲਏ ਗਏ ਪਾਣੀ ਦੇ ਸਾਰੇ ਸੈਂਪਲ ਦੀ ਗੁਣਵੱਤਾ ਜਾਂਚ 'ਚ ਫੇਲ ਹੋ ਗਈ। ਭਾਰਤੀ ਮਾਨਕ ਬਿਊਰੋ ਵਲੋਂ ਪਾਣੀ ਲਈ ਤੈਅ 24 ਮਾਪਦੰਡਾਂ ਨੂੰ ਪੂਰਾ ਨਾ ਕਰਨ 'ਤੇ ਦਿੱਲੀ ਨੂੰ 15ਵੇਂ ਸਥਾਨ 'ਤੇ ਰੱਖਿਆ ਗਿਆ ਹੈ।

DIsha

This news is Content Editor DIsha