ਦਿੱਲੀ ਵਾਸੀਆਂ ਨੂੰ ਨਹੀਂ ਮਿਲ ਰਹੀ ਪ੍ਰਦੂਸ਼ਣ ਤੋਂ ਰਾਹਤ, ਹਵਾ ਦੀ ਗੁਣਵੱਤਾ ''ਗੰਭੀਰ''

11/16/2019 10:55:30 AM

ਨਵੀਂ ਦਿੱਲੀ (ਭਾਸ਼ਾ)— ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਸ਼ਨੀਵਾਰ ਸਵੇਰੇ ਪ੍ਰਦੂਸ਼ਣ ਦੇ ਪੱਧਰ 'ਚ ਥੋੜ੍ਹੀ ਗਿਰਾਵਟ ਆਈ, ਹਾਲਾਂਕਿ ਸ਼ਹਿਰ 'ਚ ਹਵਾ ਦੀ ਗੁਣਵੱਤਾ ਹੁਣ ਵੀ 'ਗੰਭੀਰ' ਸ਼੍ਰੇਣੀ ਵਿਚ ਬਣੀ ਹੋਈ ਹੈ। ਦਿੱਲੀ ਵਿਚ ਸ਼ਨੀਵਾਰ ਸਵੇਰੇ 8 ਵਜੇ ਦੇ ਕਰੀਬ ਹਵਾ ਦੀ ਗੁਣਵੱਤਾ 412 ਦਰਜ ਕੀਤੀ ਗਈ, ਜਦਕਿ ਸ਼ੁੱਕਰਵਾਰ ਸਵੇਰੇ 10 ਵਜੇ ਹਵਾ ਦੀ ਗੁਣਵੱਤਾ 467 ਸੀ। ਦੱਸਣਯੋਗ ਹੈ ਕਿ 201 ਤੋਂ 300 ਦਰਮਿਆਨ ਹਵਾ ਦੀ ਗੁਣਵੱਤਾ ਨੂੰ 'ਖਰਾਬ' ਅਤੇ 301 ਤੋਂ 400 ਦਰਮਿਆਨ ਹਵਾ ਦੀ ਗੁਣਵੱਤਾ 'ਬੇਹੱਦ ਖਰਾਬ' ਅਤੇ 401 ਤੋਂ 500 ਦਰਮਿਆਨ 'ਗੰਭੀਰ' ਮੰਨਿਆ ਜਾਂਦਾ ਹੈ। 

ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਘੱਟ ਤੋਂ ਘੱਟ ਤਾਪਮਾਨ 16.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਦਿਨ ਵਿਚ ਆਸਮਾਨ ਸਾਫ ਰਹਿਣ ਦੀ ਸੰਭਾਵਨਾ ਜਤਾਈ ਹੈ, ਜਦਕਿ ਵੱਧ ਤੋਂ ਵਧ ਤਾਪਮਾਨ 28 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਹਿਣ ਦਾ ਅਨੁਮਾਨ ਹੈ। ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ। ਐਤਵਾਰ ਤਕ ਹਵਾ ਦੀ ਗੁਣਵੱਤਾ 'ਚ ਸੁਧਾਰ ਹੋਣ ਦੀ ਸੰਭਾਵਨਾ ਹੈ। ਮੀਂਹ ਨਾਲ ਪ੍ਰਦੂਸ਼ਣ ਤੋਂ ਨਿਜਾਤ ਮਿਲਣ ਦੀ ਸੰਭਾਵਨਾ ਘੱਟ ਹੈ ਅਤੇ ਇਸ ਲਈ ਹਵਾ ਦੀ ਗੁਣਵੱਤਾ 'ਚ 17 ਨਵੰਬਰ ਤਕ ਸੁਧਾਰ ਹੋਣ ਦੀ ਉਮੀਦ ਹੈ। ਦਿੱਲੀ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਓਡ-ਈਵਨ ਯੋਜਨਾ ਦਾ ਸਮਾਂ ਵਧਾਉਣ 'ਤੇ ਸੋਮਵਾਰ ਨੂੰ ਫੈਸਲਾ ਲਿਆ ਜਾਵੇਗਾ, ਕਿਉਂਕਿ ਅਗਲੇ ਦੋ ਦਿਨ-ਤਿੰਨ ਦਿਨਾਂ ਵਿਚ ਹਵਾ ਦੀ ਗੁਣਵੱਤਾ 'ਚ ਸੁਧਾਰ ਹੋਣ ਦੀ ਉਮੀਦ ਹੈ।

Tanu

This news is Content Editor Tanu