ਦਿੱਲੀ: 10 ਮੰਜ਼ਿਲਾਂ ਇਮਾਰਤ ਤੋਂ ਹੇਠਾਂ ਡਿੱਗਣ ਕਾਰਨ 2 ਮਜ਼ਦੂਰਾਂ ਦੀ ਮੌਤ

06/18/2019 1:04:30 AM

ਨਵੀਂ ਦਿੱਲੀ: ਮੱਧ ਦਿੱਲੀ ਦੇ ਝੰਡੇਵਾਲਾਨ ਇਲਾਕੇ 'ਚ ਸਥਿਤ ਵੀਡੀਓਕਾਨ ਟਾਵਰ ਦੀ ਦਸਵੀਂ ਮੰਜ਼ਿਲ ਤੋਂ ਇਮਾਰਤ ਦੇ ਕੱਚ ਦੀ ਸਫਾਈ ਕਰਨ ਦੌਰਾਨ ਕਥਿਤ ਰੂਪ ਨਾਲ ਡਿੱਗਣ ਕਾਰਨ 2 ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਰਾਜੂ (24) ਤੇ ਇਸ਼ਤਿਆਕ ਖਾਨ (25) ਦੇ ਰੂਪ 'ਚ ਪਛਾਣ ਹੋਈ ਹੈ। ਦੋਵੇਂ ਵਸੰਤ ਕੁੰਜ ਨੇੜੇ ਇਕ ਮਜ਼ਦੂਰ ਕਾਲੋਨੀ 'ਚ ਰਹਿੰਦੇ ਸਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਤਦ ਹੋਈ ਜਦ ਰਾਜੂ ਤੇ ਖਾਨ ਕੱਚ ਦੀ ਸਫਾਈ ਕਰ ਰਹੇ ਸਨ।ਪੁਲਸ ਨੇ ਦੱਸਿਆ ਕਿ ਉਨ੍ਹਾਂ  ਨੂੰ ਲੇਡੀ ਹਾਰਡਿੰਗ ਹਸਪਤਾਲ ਲਿਜਾਇਆ ਗਿਆ। ਜਿਥੇ ਉਨ੍ਹਾਂ ਨੂੰ ਮ੍ਰਿਤਕਐਲਾਨ ਕਰ ਦਿੱਤਾ ਗਿਆ। ਪੁਲਸ ਨੇ ਕਿਹਾ ਕਿ ਮਜ਼ਦੂਰਾਂ ਦੀ ਸੁਰੱਖਿਆ 'ਚ ਹੋਈ ਚੂਕ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਭਾਰਤੀ ਪੈਨਲ ਕੋਡ ਦੇ ਸੰਬੰਧਿਤ ਪ੍ਰਬੰਧ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।


Related News