ਦਿੱਲੀ : ਨਰੇਲਾ ''ਚ ਲੱਗੀ ਭਿਆਨਕ ਅੱਗ, ਫੋਨ ਕਰਨ ਦੇ ਬਾਵਜੂਦ ਨਹੀਂ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ

09/17/2019 8:30:04 PM

ਨਵੀਂ ਦਿੱਲੀ— ਬਾਹਰੀ ਦਿੱਲੀ ਦੇ ਨਰੇਲਾ 'ਚ ਕਬਾੜ 'ਚ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਕਾਫੀ ਘੰਟਿਆਂ ਤੋਂ ਅੱਗ ਲੱਗੀ ਹੋਈ ਹੈ। ਹਾਲਾਂਕਿ ਕਈ ਵਾਰ ਫੋਨ ਕਰਨ ਦੇ ਬਾਵਜੂਦ ਵੀ ਫਾਇਰ ਬ੍ਰਿਗੇਡ ਦੀ ਗੱਡੀ ਹਾਲੇ ਤਕ ਨਹੀਂ ਪਹੁੰਚੀ ਹੈ। ਕਬਾੜ 'ਚ ਅੱਗ ਲੱਗਣ ਕਾਰਨ ਇਲਾਕੇ 'ਚ ਚਾਰੇ ਪਾਸੇ ਧੂੰਆ ਫੈਲ ਗਿਆ ਹੈ। ਜਿਸ ਕਾਰਨ ਕਾਫੀ ਪ੍ਰਦੂਸ਼ਣ ਵੀ ਹੋ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਫਾਇਰ ਬ੍ਰਿਗੇਡ ਨੂੰ ਪਿਛਲੇ ਕਈ ਘੰਟਿਆਂ ਤੋਂ ਵਾਰ-ਵਾਰ ਫੋਨ ਕਰ ਰਹੇ ਹਨ ਪਰ ਹਾਲੇ ਤਕ ਕੋਈ ਗੱਡੀ ਨਹੀਂ ਪਹੁੰਚੀ ਹੈ।

Inder Prajapati

This news is Content Editor Inder Prajapati