PF ਦਾਅਵੇ ਦੇ ਨਿਬੇੜੇ ’ਚ ਹੋਈ ਦੇਰੀ, EPFO ਕਰਮਚਾਰੀ ਨੂੰ ਦੇਵੇਗਾ 6 ਫੀਸਦੀ ਵਿਆਜ
Thursday, Sep 10, 2026 - 02:03 PM (IST)
ਬਿਜ਼ਨੈੱਸ ਡੈਸਕ - ਮਹਾਰਾਸ਼ਟਰ ਦੀ ਇਕ ਖਪਤਕਾਰ ਅਦਾਲਤ ਨੇ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਨੂੰ ਸੇਵਾਮੁਕਤ ਕਰਮਚਾਰੀ ਦੇ 14 ਲੱਖ ਰੁਪਏ ਤੋਂ ਵੱਧ ਦੇ ਭਵਿੱਖ ਨਿਧੀ (ਪੀ. ਐੱਫ.) ਦਾਅਵੇ ਦੇ ਨਿਬੇੜੇ ’ਚ 35 ਦਿਨ ਦੀ ਦੇਰੀ ਲਈ 6 ਫੀਸਦੀ ਵਿਆਜ ਦਾ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ ਹੈ। ਮੁੰਬਈ ਉਪਨਗਰ ਜ਼ਿਲਾ ਖਪਤਕਾਰ ਵਿਵਾਦ ਨਿਵਾਰਨ ਕਮਿਸ਼ਨ ਨੇ ਪਿਛਲੇ ਹਫਤੇ ਪਾਸ ਕੀਤੇ ਹੁਕਮ ’ਚ ਕਿਹਾ ਕਿ ਈ. ਪੀ. ਐੱਫ. ਓ. ਨੇ ਕਰਮਚਾਰੀ ਭਵਿੱਖ ਨਿਧੀ ਯੋਜਨਾ, 1952 ਤਹਿਤ ਨਿਰਧਾਰਿਤ 20 ਦਿਨ ਦੀ ਮਿਆਦ ’ਚ ਦਾਅਵਾ ਨਿਬੇੜਨ ’ਚ ਅਸਫਲ ਰਹਿ ਕੇ ਸੇਵਾ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ : Toll Plaza 'ਤੇ ਕਰੋੜਾਂ ਦੀ ਠੱਗੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਮਾਮਲਾ ਜਾਣ ਉੱਡਣਗੇ ਹੋਸ਼
ਕੀ ਹੈ ਮਾਮਲਾ
ਸ਼ਿਕਾਇਤਕਰਤਾ ਫਲੀਟ ਮੈਰੀਟਾਈਮ ਸਰਵਿਸਿਜ਼ (ਇੰਡੀਆ) ਪ੍ਰਾਈਵੇਟ ਲਿਮਟਿਡ ਦੇ ਸਾਬਕਾ ਕਰਮਚਾਰੀ ਨੇ ਆਪਣੀ ਪਟੀਸ਼ਨ ’ਚ ਕਿਹਾ ਕਿ ਉਨ੍ਹਾਂ ਨੇ 19 ਅਕਤੂਬਰ, 2016 ਨੂੰ ਪੀ. ਐੱਫ. ਨਿਕਾਸੀ ਦਾ ਪੂਰਾ ਦਾਅਵਾ ਜਮ੍ਹਾ ਕੀਤਾ ਸੀ ਪਰ ਈ. ਪੀ. ਐੱਫ. ਓ. ਨੇ ਤੈਅ ਸਮਾਂ ਹੱਦ ’ਚ ਇਸ ਦਾ ਨਿਬੇੜਾ ਨਹੀਂ ਕੀਤਾ। ਈ. ਪੀ. ਐੱਫ. ਓ. ਨੇ ਦਲੀਲ ਦਿੱਤੀ ਕਿ ਕਰਮਚਾਰੀ ਨੇ ਮੂਲ ਦਾਅਵੇ ਨਾਲ ਜ਼ਰੂਰੀ ਸਾਂਝਾ ਐਲਾਨਨਾਮਾ ਜਮ੍ਹਾ ਨਹੀਂ ਕੀਤਾ ਸੀ, ਇਸ ਲਈ ਦਸਤਾਵੇਜ਼ 7 ਨਵੰਬਰ, 2016 ਨੂੰ ਵਾਪਸ ਕਰ ਦਿੱਤੇ ਗਏ ਸਨ। ਸੰਗਠਨ ਨੂੰ ਪੂਰੇ ਦਸਤਾਵੇਜ਼ 2 ਦਸੰਬਰ, 2016 ਨੂੰ ਮਿਲੇ ਅਤੇ ਇਸ ਤੋਂ ਬਾਅਦ 14 ਦਸੰਬਰ, 2016 ਨੂੰ 20 ਦਿਨਾਂ ਦੇ ਅੰਦਰ ਦਾਅਵਾ ਨਿਬੇੜ ਦਿੱਤਾ ਗਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼
ਕੀ ਕਿਹਾ ਕਮਿਸ਼ਨ ਨੇ
ਕਮਿਸ਼ਨ ਨੇ ਈ. ਪੀ. ਐੱਫ. ਓ. ਦੀ ਦਲੀਲ ਨੂੰ ਰੱਦ ਕਰਦਿਆਂ ਕਿਹਾ ਕਿ ਸੰਗਠਨ ਅਜਿਹਾ ਕੋਈ ਲਿਖਤੀ ਅਸਵੀਕਾਰਤਾ ਪੱਤਰ ਜਾਂ ਕਮੀ ਸਬੰਧੀ ਸੂਚਨਾ ਪੇਸ਼ ਨਹੀਂ ਕਰ ਸਕਿਆ, ਜਿਸ ਨਾਲ ਇਹ ਸਾਬਤ ਹੋ ਸਕੇ ਕਿ ਪਹਿਲੀ ਵਾਰ ਜਮ੍ਹਾ ਕੀਤਾ ਦਾਅਵਾ ਅਧੂਰਾ ਸੀ। ਕਮਿਸ਼ਨ ਨੇ ਈ. ਪੀ. ਐੱਫ. ਓ. ਨੂੰ 14,06,272 ਰੁਪਏ ਦੀ ਦਾਅਵਾ ਰਾਸ਼ੀ ’ਤੇ 35 ਦਿਨਾਂ ਦੀ ਦੇਰੀ ਦੀ ਮਿਆਦ ਲਈ ਸਾਲਾਨਾ 6 ਫੀਸਦੀ ਵਿਆਜ ਦੇਣ ਦਾ ਹੁਕਮ ਦਿੱਤਾ ਹੈ। ਈ. ਪੀ. ਐੱਫ. ਓ. ਨੂੰ ਹੁਕਮ ਦੀ ਪਾਲਣਾ ਕਰਨ ਲਈ 45 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਇਲਾਇਚੀ ਦੀਆਂ ਕੀਮਤਾਂ 'ਚ ਭਾਰੀ ਉਛਾਲ; ਇਸ ਕਾਰਨ ਰੇਟ ਹੋਰ ਵਧਣ ਦੇ ਮਿਲ ਰਹੇ ਸੰਕੇਤ
ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
