''ਕੋਰੋਨਾ'' ਕਾਲ ''ਚ IMA ਦੀ ਪਾਸਿੰਗ ਆਊਟ ਪਰੇਡ, ਦੇਸ਼ ਨੂੰ ਮਿਲੇ 333 ਨਵੇਂ ਅਫ਼ਸਰ

06/13/2020 12:35:54 PM

ਦੇਹਰਾਦੂਨ— ਦੇਸ਼ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਜੂਝ ਰਿਹਾ ਹੈ। ਕੋਰੋਨਾ ਕਾਰਨ ਦੇਸ਼ ਭਰ 'ਚ ਲੋਕਾਂ ਦੀ ਆਵਾਜਾਈ ਕਾਫੀ ਘੱਟ ਹੋ ਗਈ ਹੈ। ਇਸ ਦਰਮਿਆਨ ਸ਼ਨੀਵਾਰ ਭਾਵ ਅੱਜ ਇੰਡੀਅਨ ਮਿਲਟਰੀ ਅਕੈਡਮੀ (ਆਈ. ਐੱਮ. ਏ.) ਤੋਂ 423 ਉਮੀਦਵਾਰ ਪਾਸ ਆਊਟ ਹੋਏ। ਹਾਲਾਂਕਿ ਇਸ ਦੌਰਾਨ ਪੂਰੀ ਦਰਸ਼ਕ ਗੈਲਰੀ ਖਾਲੀ ਰਹੀ, ਕਿਉਂਕਿ ਪਰੇਡ ਵਿਚ ਕਿਸੇ ਦੇ ਵੀ ਐਂਟਰੀ ਦੀ ਆਗਿਆ ਨਹੀਂ ਸੀ। ਸਾਦਗੀ ਨਾਲ ਆਯੋਜਿਤ ਹੋਏ ਪਾਸਿੰਗ ਆਊਟ ਪਰੇਡ 'ਚ ਅਧਿਕਾਰੀਆਂ ਦੇ ਮਾਪੇ ਸ਼ਾਮਲ ਨਹੀਂ ਹੋ ਸਕੇ। ਦੇਹਰਾਦੂਨ ਸਥਿਤ ਇੰਡੀਅਨ ਮਿਲਟੀ ਅਕੈਡਮੀ 'ਚ ਦੇਸ਼-ਵਿਦੇਸ਼ ਦੇ ਜੈਂਟਲਮੈਨ ਕੈਡੇਟ ਪ੍ਰੀ-ਮਿਲਟਰੀ ਟ੍ਰੇਨਿੰਗ ਪ੍ਰਾਪਤ ਕਰਦੇ ਹਨ। ਇਸ ਵਾਰ ਟ੍ਰੇਨਿੰਗ 'ਚ ਸੋਸ਼ਲ  ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਗਿਆ। 

ਆਈ. ਐੱਮ. ਏ. ਦੇਹਰਾਦੂਨ ਦੇ 88 ਸਾਲ ਦੇ ਮਾਣ ਨਾਲ ਭਰਪੂਰ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਪਾਸਿੰਗ ਆਊਟ ਪਰੇਡ ਸਿਰਫ ਰਸਮ ਅਦਾਇਗੀ ਰਹੀ। ਕੋਵਿਡ-19 ਦੀ ਵਜ੍ਹਾ ਤੋਂ ਇਸ ਵਾਰ ਪਾਸਿੰਗ ਆਊਟ ਪਰੇਡ ਦਾ ਪੂਰਾ ਪ੍ਰੋਗਰਾਮ ਸਾਦਗੀ ਨਾਲ ਕੀਤਾ ਗਿਆ। ਅੱਜ ਪਾਸਿੰਗ ਆਊਟ ਹੋਣ ਵਾਲੇ 423 ਉਮੀਦਵਾਰਾਂ 'ਚੋਂ 333 ਭਾਰਤੀ ਫ਼ੌਜ ਦਾ ਹਿੱਸਾ ਬਣਨਗੇ, ਜਦਕਿ ਹੋਰ 90 ਵਿਦੇਸ਼ੀ ਉਮੀਦਵਾਰ ਹਨ। ਫ਼ੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਨੇ ਅਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ 'ਚ ਅਜਿਹਾ ਪਹਿਲੀ ਵਾਰ ਹੋਇਆ, ਜਦੋਂ ਪਾਸਿੰਗ ਆਊਟ ਪਰੇਡ ਤੋਂ ਬਾਅਦ ਨਵੇਂ ਅਧਿਕਾਰੀਆਂ ਨੂੰ ਸਿੱਧੇ ਯੂਨਿਟ ਵਿਚ ਤਾਇਨਾਤੀ ਦਿੱਤੀ ਜਾਵੇਗੀ। 

ਇਸ ਬਾਰੇ ਆਈ. ਐੱਮ. ਏ. ਦੇ ਕਮਾਂਡੇਟ ਲੈਫਟੀਨੈਂਟ ਜਨਰਲ ਜੇ. ਐੱਸ. ਨੇਗੀ ਨੇ ਕਿਹਾ ਕਿ ਇੱਥੋਂ ਪਾਸ ਆਊਟ ਹੋਣ ਵਾਲਾ ਹਰ ਅਫ਼ਸਰ ਬਹੁਤ ਹੀ ਪ੍ਰੇਰਿਤ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਸਰਹੱਦ 'ਤੇ ਹਰ ਤਰ੍ਹਾਂ ਦੇ ਹਾਲਾਤ ਲਈ ਤਿਆਰ ਹੁੰਦਾ ਹੈ। ਅਜੇ ਤੱਕ ਦੇ ਹਰ ਯੁੱਧ ਵਿਚ ਇੱਥੋਂ ਨਿਕਲੇ ਅਧਿਕਾਰੀਆਂ ਨੇ ਆਪਣੀ ਸਮਰੱਥਾ ਦਾ ਲੋਹਾ ਮਨਵਾਇਆ ਹੈ। 

ਮਨੋਜ ਮੁਕੁੰਦ ਨਰਵਾਨੇ ਦੀ ਮੌਜੂਦਗੀ ਵਿਚ ਚੈਟਵੁੱਡ ਹਾਲ ਦੇ ਡਰਿੱਲ ਸਕਵਾਇਰ 'ਤੇ ਉਮੀਦਵਾਰਾਂ ਨੂੰ ਭਾਰਤੀ ਫ਼ੌਜ 'ਚ ਸ਼ਾਮਲ ਹੋਣ ਦੀ ਸਹੁੰ ਚੁਕਾਈ ਜਾਵੇਗੀ। ਇਸ ਵਾਰ ਵੀ ਉੱਤਰ ਪ੍ਰਦੇਸ਼ ਦੇ ਸਭ ਤੋਂ ਜ਼ਿਆਦਾ 66 ਉਮੀਦਵਾਰ ਪਾਸ ਆਊਟ ਹੋਏ। ਉੱਥੇ ਹੀ ਉੱਤਰਾਖੰਡ ਤੋਂ ਇਸ ਵਾਰ 31 ਉਮੀਦਵਾਰ ਫ਼ੌਜ 'ਚ ਅਫ਼ਸਰ ਬਣੇ ਹਨ। ਉੱਤਰਾਖੰਡ-ਬਿਹਾਰ ਤੋਂ ਸਾਂਝੇ ਰੂਪ ਨਾਲ ਤੀਜੇ ਨੰਬਰ 'ਤੇ ਹਨ। ਦੂਜੇ ਨੰਬਰ 'ਤੇ 39 ਉਮੀਦਵਾਰ ਤੋਂ ਹਰਿਆਣਾ ਹੈ।

Tanu

This news is Content Editor Tanu