ਰੱਖਿਆ ਮੰਤਰੀ, ਜਨਰਲ ਬਿਪਿਤ ਰਾਵਤ ਤੇ ਜੰਮੂ ਦੇ ਉੱਪ ਰਾਜਪਾਲ ਨੇ ਮਿਲਖਾ ਸਿੰਘ ਨੂੰ ਦਿੱਤੀ ਸ਼ਰਧਾਂਜਲੀ

06/19/2021 5:17:10 PM

ਨਵੀਂ ਦਿੱਲੀ— ਰੱਖਿਆ ਮੰਤਰੀ ਰਾਜਨਾਥ ਸਿੰਘ, ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਅਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਸਮੇਤ ਕਈ ਆਗੂਆਂ ਅਤੇ ਪ੍ਰਮੁੱਖ ਰੱਖਿਆ ਮੁਖੀ ਜਨਰਲ ਬਿਪਿਨ ਰਾਵਤ ਨੇ ਮਹਾਨ ਦੌੜਾਕ ਮਿਲਖਾ ਸਿੰਘ ਦੇ ਦਿਹਾਂਤ ’ਤੇ ਸੋਗ ਜ਼ਾਹਰ ਕੀਤਾ। ਰੱਖਿਆ ਮੰਤਰੀ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਮਿਲਖਾ ਸਿੰਘ ਇਕ ਸ਼ਾਨਦਾਰ ਵਿਅਕਤੀ ਸਨ, ਜਿਨ੍ਹਾਂ ਨੇ ਆਖ਼ਰੀ ਸਾਹ ਤੱਕ ਖੇਡ ਜਗਤ ’ਚ ਆਪਣਾ ਯੋਗਦਾਨ ਪਾਇਆ। ‘ਫਲਾਇੰਗ ਸਿੱਖ’ ਦੇ ਨਾਂ ਤੋਂ ਮਸ਼ਹੂਰ ਮਿਲਖਾ ਸਿੰਘ ਦਾ ਸ਼ੁੱਕਰਵਾਰ ਰਾਤ ਚੰਡੀਗੜ੍ਹ ਪੀ. ਜੀ. ਆਈ. ਵਿਚ ਦਿਹਾਂਤ ਹੋ ਗਿਆ। ਉਹ 91 ਸਾਲ ਦੇ ਸਨ। 

ਇਹ ਵੀ ਪੜ੍ਹੋ: ਜਾਣੋ ਫ਼ਲਾਇੰਗ ਸਿੱਖ ਦੇ ਨਾਂ ਨਾਲ ਮਸ਼ਹੂਰ ਮਿਲਖਾ ਸਿੰਘ ਦੀ ਜ਼ਿੰਦਗੀ ਨਾਲ ਸਬੰਧਤ ਕੁਝ ਦਿਲਚਸਪ ਕਿੱਸੇ

PunjabKesari

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕੀਤਾ ਕਿ ਮਿਲਖਾ ਸਿੰਘ ਸਭ ਤੋਂ ਚੰਗੇ ਐਥਲੀਟ ਵਿਚੋਂ ਇਕ ਅਤੇ ਮਹਾਨ ਖਿਡਾਰੀ ਸਨ। ਦੇਸ਼ ਨੂੰ ਉਨ੍ਹਾਂ ਦੀਆਂ ਉਪਲੱਬਧੀਆਂ ’ਤੇ ਮਾਣ ਹੈ। ਉਹ ਇਕ ਸ਼ਾਨਦਾਰ ਵਿਅਕਤੀ ਵੀ ਸਨ, ਜਿਨ੍ਹਾਂ ਨੇ ਖੇਡ ਜਗਤ ਵਿਚ ਆਖਰੀ ਸਾਹ ਤੱਕ ਯੋਗਦਾਨ ਦਿੱਤਾ। ਉਨ੍ਹਾਂ ਦੇ ਦਿਹਾਂਤ ’ਤੇ ਮੈਨੂੰ ਦੁੱਖ਼ ਹੈ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨੂੰ ਮੇਰੀ ਹਮਦਰਦੀ। 

ਇਹ ਵੀ ਪੜ੍ਹੋ: ਮਿਲਖਾ ਸਿੰਘ ਦੀ ਇਹ ਆਖ਼ਰੀ ਇੱਛਾ ਰਹਿ ਗਈ ਅਧੂਰੀ

PunjabKesari

ਓਧਰ ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਟਵੀਟ ਕੀਤਾ ਕਿ ਮਿਲਖਾ ਸਿੰਘ ਜੀ, ਫਲਾਇੰਗ ਸਿੱਖ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਦੁੱਖ਼ ਹੋਇਆ। ਉਹ ਮਹਾਨ ਦੌੜਾਕ ਸਨ, ਜਿਨ੍ਹਾਂ ਨੇ ਖੇਡ ਜਗਤ ਵਿਚ ਆਪਣੀ ਵੱਖਰੀ ਪਛਾਣ ਬਣਾਈ ਸੀ। ਉਹ ਸਾਡੇ ਰਾਸ਼ਟਰ ਦਾ ਮਾਣ ਸਨ, ਉਨ੍ਹਾਂ ਦੀਆਂ ਉਪਲੱਬਧੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਣਾ ਦਿੰਦੀ ਰਹੇਗੀ। ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਉਹ ਸਾਡੇ ਲਈ ਪ੍ਰੇਰਣਾ ਸਰੋਤ ਸਨ, ਕਿਉਂਕਿ ਉਹ ਮੁਸ਼ਕਲ ਹਲਾਤਾਂ ਵਿਚ ਵੀ ਜਿੱਤਣ ’ਚ ਯਕੀਨੀ ਰੱਖਦੇ ਸਨ। ਫ਼ੌਜ ਨੇ ਵੀ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਦਿੱਤੀ।


Tanu

Content Editor

Related News