PM ਮੋਦੀ-ਮੈਕਰੋਨ ਦੀ ਗੱਲਬਾਤ ਦੌਰਾਨ ਰੱਖਿਆ ਉਦਯੋਗਿਕ ਭਾਈਵਾਲੀ ''ਤੇ ਬਣੀ ਸਹਿਮਤੀ

01/26/2024 5:26:26 PM

ਨਵੀਂ ਦਿੱਲੀ - ਭਾਰਤ ਅਤੇ ਫਰਾਂਸ ਨੇ ਰੱਖਿਆ ਉਦਯੋਗਿਕ ਭਾਈਵਾਲੀ 'ਰੋਡਮੈਪ' 'ਤੇ ਸਹਿਮਤੀ ਜਤਾਈ ਹੈ ਜੋ ਮੁੱਖ ਫੌਜੀ ਹਾਰਡਵੇਅਰ ਅਤੇ ਪਲੇਟਫਾਰਮਾਂ ਦਾ ਸਹਿ-ਵਿਕਾਸ ਅਤੇ ਸਹਿ-ਉਤਪਾਦਨ ਲਈ ਰਾਹ ਪੱਧਰਾ ਕਰੇਗਾ। ਇਸ ਤੋਂ ਇਲਾਵਾ ਪੁਲਾੜ, ਜ਼ਮੀਨਾ ਯੁੱਧ, ਸਾਈਬਰ ਜਗਤ ਸਮੇਤ ਹੋਰ ਖੇਤਰਾਂ 'ਚ ਤਕਨਾਲੋਜੀ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ। ਬੀਤੀ ਰਾਤ ਜੈਪੁਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦਰਮਿਆਨ ਹੋਈ ਗੱਲਬਾਤ ਦੇ ਨਤੀਜੇ ਦਾ ਐਲਾਨ ਕਰਦੇ ਹੋਏ ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਇਹ ਵੀ ਕਿਹਾ ਕਿ ਟਾਟਾ ਅਤੇ ਏਅਰਬੱਸ ਹੈਲੀਕਾਪਟਰਾਂ ਨੇ ਨਾਜ਼ੁਕ ਸਵਦੇਸ਼ੀ ਹਿੱਸਿਆਂ ਵਾਲੇ ਐਚ125 ਹੈਲੀਕਾਪਟਰਾਂ ਦੇ ਉਤਪਾਦਨ ਲਈ ਇਕ ਸਾਂਝੇਦਾਰੀ ਕੀਤੀ ਹੈ।

ਇਹ ਵੀ ਪੜ੍ਹੋ- ਗਣਤੰਤਰ ਦਿਵਸ:  ITBP ਦੇ 'ਹਿਮਵੀਰਾਂ' ਨੇ ਵੱਖਰੇ ਅੰਦਾਜ਼ 'ਚ ਦਿੱਤੀਆਂ ਸ਼ੁੱਭਕਾਮਨਾਵਾਂ, ਤਿੰਰਗੇ ਨੂੰ ਦਿੱਤੀ ਸਲਾਮੀ

ਸ਼ੁੱਕਰਵਾਰ ਨੂੰ ਇਕ ਪ੍ਰੈਸ ਕਾਨਫਰੰਸ 'ਚ ਕਵਾਤਰਾ ਨੇ ਕਿਹਾ ਕਿ ਭਾਰਤ-ਫਰਾਂਸ ਰੱਖਿਆ ਉਦਯੋਗਿਕ ਰੋਡਮੈਪ ਰੋਬੋਟਿਕਸ, ਆਟੋਨੋਮਸ ਵਾਹਨਾਂ ਅਤੇ ਸਾਈਬਰ ਰੱਖਿਆ ਦੇ ਖੇਤਰਾਂ 'ਚ ਵੀ ਸਹਿਯੋਗ ਵਧਾਏਗਾ। ਉਨ੍ਹਾਂ ਕਿਹਾ ਕਿ ਸੈਟੇਲਾਈਟ ਲਾਂਚ ਕਰਨ ਲਈ ਨਿਊ ਸਪੇਸ ਇੰਡੀਆ ਲਿਮਟਿਡ ਅਤੇ ਫਰਾਂਸ ਦੀ ਏਰੀਏਨਸਪੇਸ ਵਿਚਕਾਰ ਇਕ ਸਮਝੌਤਾ ਸਹਿਮਤੀ ਪੱਤਰ 'ਤੇ ਹਸਤਾਖ਼ਰ ਕੀਤੇ ਗਏ। ਕਵਾਤਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਮੈਕਰੋਨ ਨੇ ਗਾਜ਼ਾ 'ਚ ਸੰਘਰਸ਼, ਅੱਤਵਾਦ ਅਤੇ ਮਨੁੱਖੀ ਪਹਿਲੂਆਂ ਸਮੇਤ ਇਸ ਦੇ ਵੱਖ-ਵੱਖ ਪਹਿਲੂਆਂ 'ਤੇ ਵੀ ਚਰਚਾ ਕੀਤੀ।

ਇਹ ਵੀ ਪੜ੍ਹੋ- ਗਣਤੰਤਰ ਦਿਵਸ ਮੌਕੇ PM ਮੋਦੀ ਦੀ ਪੱਗੜੀ ਨੇ ਫਿਰ ਖਿੱਚਿਆ ਸਭ ਦਾ ਧਿਆਨ, ਜਾਣੋ ਕਿਉਂ ਹੈ ਖ਼ਾਸ

ਉਨ੍ਹਾਂ ਕਿਹਾ ਕਿ ਦੋਹਾਂ ਨੇਤਾਵਾਂ ਨੇ ਲਾਲ ਸਾਗਰ 'ਚ ਸੁਰੱਖਿਆ ਸਥਿਤੀ, ਸੰਭਾਵਿਤ ਰੁਕਾਵਟਾਂ ਅਤੇ ਅਸਲ ਘਟਨਾਕ੍ਰਮ 'ਤੇ ਵੀ ਚਰਚਾ ਕੀਤੀ। ਮੈਕਰੋਨ ਨੇ ਵੀਰਵਾਰ ਨੂੰ ਜੈਪੁਰ ਦੇ ਦੌਰੇ ਨਾਲ ਆਪਣੀ ਦੋ ਦਿਨਾਂ ਭਾਰਤ ਯਾਤਰਾ ਦੀ ਸ਼ੁਰੂਆਤ ਕੀਤੀ। ਫਰਾਂਸ ਦੇ ਰਾਸ਼ਟਰਪਤੀ ਸ਼ੁੱਕਰਵਾਰ ਨੂੰ ਕਰਤੱਵਯ ਪੱਥ 'ਤੇ  ਗਣਤੰਤਰ ਦਿਵਸ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਇਹ ਵੀ ਪੜ੍ਹੋ- ਰਾਸ਼ਟਰਪਤੀ ਨੇ ਤਿਰੰਗੇ ਨੂੰ ਦਿੱਤੀ ਸਲਾਮੀ, ਹੈਲੀਕਾਪਟਰਾਂ ਤੋਂ ਫੁੱਲਾਂ ਦੀ ਵਰਖਾ ਨਾਲ ਪਰੇਡ ਦਾ ਸਵਾਗਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tanu

This news is Content Editor Tanu