ਰੱਖਿਆ ਖਰੀਦ ਕੌਂਸਲ ਨੇ 76 ਹਜ਼ਾਰ ਕਰੋੜ ਰੁਪਏ ਦੇ ਰੱਖਿਆ ਸੌਦਿਆਂ ਨੂੰ ਦਿੱਤੀ ਮਨਜ਼ੂਰੀ

06/06/2022 5:54:22 PM

ਨਵੀਂ ਦਿੱਲੀ (ਵਾਰਤਾ)- ਸਰਕਾਰ ਨੇ ਹਥਿਆਰਬੰਦ ਸੈਨਾਵਾਂ ਲਈ 76 ਹਜ਼ਾਰ ਕਰੋੜ ਰੁਪਏ ਤੋਂ ਵੀ ਵੱਧ ਦੇ ਰੱਖਿਆ ਸੌਦਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ 'ਚ ਸੋਮਵਾਰ ਨੂੰ ਇੱਥੇ ਹੋਈ ਰੱਖਿਆ ਖਰੀਦ ਕੌਂਸਲ ਦੀ ਬੈਠਕ 'ਚ ਇਸ ਖਰੀਦ ਨਾਲ ਸੰਬੰਧਤ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਸ਼ ਨੂੰ ਰੱਖਿਆ ਖੇਤਰ 'ਚ ਆਤਮਨਿਰਭਰ ਬਣਾਉਣ ਲਈ ਕੀਤੀ ਗਈ ਅਪੀਲ ਦੇ ਮੱਦੇਨਜ਼ਰ ਰੱਖਿਆ ਖਰੀਦ ਕੌਂਸਲ ਨੇ ਸਵਦੇਸ਼ੀ ਖਰੀਦ ਸ਼੍ਰੇਣੀ ਦੇ ਅਧੀਨ ਇਨ੍ਹਾਂ ਸੌਦਿਆਂ ਨਾਲ ਸੰਬੰਧਤ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ।

PunjabKesari

ਇਹ ਖਰੀਦ ਭਾਰਤ 'ਚ ਹੀ ਨਿਰਮਿਤ, ਡਿਜ਼ਾਈਨ ਅਤੇ ਵਿਕਸਿਤ ਸ਼੍ਰੇਣੀ ਦੇ ਅਧੀਨ ਕੀਤੀ ਜਾਵੇਗੀ। ਇਸ ਨਾਲ ਭਾਰਤੀ ਰੱਖਿਆ ਉਦਯੋਗ ਨੂੰ ਮਜ਼ਬੂਤੀ ਮਿਲੇਗੀ ਅਤੇ ਵਿਦੇਸ਼ਾਂ 'ਤੇ ਨਿਰਭਰਤਾ ਘੱਟ ਹੋਵੇਗੀ। ਇਨ੍ਹਾਂ ਪ੍ਰਸਤਾਵਾਂ ਦੇ ਅਧੀਨ ਫ਼ੌਜ ਲਈ ਤੰਗ ਖੇਤਰਾਂ 'ਚ ਚੱਲਣ ਵਾਲੇ ਵਿਸ਼ੇਸ਼ ਤਰ੍ਹਾਂ ਦੇ ਟਰੱਕ, ਬਰਿੱਜ ਵਿਛਾਉਣ ਵਾਲੇ ਬੈਂਕ, ਐਂਟੀ ਟੈਂਕ ਨਿਰਦੇਸ਼ਿਤ ਮਿਜ਼ਾਈਲਾਂ ਨਾਲ ਬਖ਼ਤਰਬੰਦ ਲੜਾਕੂ ਵਾਹਨ ਅਤੇ ਹਥਿਆਰ ਦਾ ਪਤਾ ਲਗਾਉਣ ਵਾਲੇ ਰਾਡਾਰ ਜ਼ਰੂਰਤ ਦੇ ਆਧਾਰ ਸ਼੍ਰੇਣੀ 'ਚ ਖਰੀਦੇ ਜਾਣਗੇ। ਜਲ ਸੈਨਾ ਲਈ 36 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਅਗਲੀ ਪੀੜ੍ਹੀ ਦੀ ਕੋਵਰੇਟ ਖਰੀਦੀ ਜਾਵੇਗੀ। ਇਹ ਕੋਰਵੇਟ ਨਿਗਰਾਨੀ ਮਿਸ਼ਨ, ਐਸਕੋਰਟ ਮਿਸ਼ਨ, ਸਤਿਹ 'ਤੇ ਹਮਲੇ ਕਰਨ ਅਤੇ ਪ੍ਰਤੀਰੋਧਕਤਾ ਵਧਾਉਣ ਦੇ ਕੰਮ 'ਚ ਆਉਗੇ। ਇਸ ਤੋਂ ਇਲਾਵਾ ਜ਼ਰੂਰਤ ਦੇ ਆਧਾਰ 'ਤੇ ਡੋਰਨੀਅਰ ਜਹਾਜ਼ਾਂ ਅਤੇ ਸੁਖੋਈ-30 ਐੱਮ. ਕੇ. ਆਈ. ਜਹਾਜ਼ਾਂ ਦੇ ਨਿਰਮਾਣ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News