ਸਾਬਕਾ ਚੀਫ਼ ਜਸਟਿਸ ਖ਼ਿਲਾਫ਼ 1 ਕਰੋੜ ਦੀ ਮਾਣਹਾਨੀ ਦਾ ਮੁਕੱਦਮਾ, ਜਾਣੋ ਪੂਰਾ ਮਾਮਲਾ

05/11/2023 4:13:36 PM

ਗੁਹਾਟੀ- ਦੇਸ਼ ਦੇ ਸਾਬਕਾ ਚੀਫ਼ ਜਸਟਿਸ ਅਤੇ ਰਾਜ ਸਭਾ ਮੈਂਬਰ ਰੰਜਨ ਗੋਗੋਈ ਖ਼ਿਲਾਫ਼ ਆਸਾਮ ਪੁਲਸ ਵਰਕਸ (APW) ਦੇ ਪ੍ਰਧਾਨ ਅਭਿਜੀਤ ਸ਼ਰਮਾ ਨੇ ਇੱਥੋਂ ਦੀ ਅਦਾਲਤ 'ਚ ਇਕ ਕਰੋੜ ਰੁਪਏ ਦੀ ਮਾਣਹਾਨੀ ਦਾ ਮਾਮਲਾ ਦਾਇਰ ਕੀਤਾ ਹੈ। ਸ਼ਰਮਾ ਨੇ ਇਹ ਮਾਣਹਾਨੀ ਦਾ ਕੇਸ ਗੋਗੋਈ ਅਤੇ ਰੂਪਾ ਪ੍ਰਕਾਸ਼ਨ ਖ਼ਿਲਾਫ਼ ਸਵੈ-ਜੀਵਨੀ 'ਚ ਉਨ੍ਹਾਂ (ਸ਼ਰਮਾ) ਵਿਰੁੱਧ ਗੁੰਮਰਾਹਕੁੰਨ ਅਤੇ ਅਪਮਾਨਜਨਕ ਬਿਆਨ ਦੇਣ ਲਈ ਦਾਇਰ ਕੀਤਾ ਹੈ।

ਇਹ ਵੀ ਪੜ੍ਹੋ- ਰਾਸ਼ਟਰਪਤੀ ਮੁਰਮੂ ਨੇ ਤਰਨਤਾਰਨ ਦੇ ਸ਼ਹੀਦ ਜਸਬੀਰ ਨੂੰ ਸ਼ੌਰਿਆ ਚੱਕਰ ਨਾਲ ਨਵਾਜਿਆ, ਮਾਂ ਹੋਈ ਭਾਵੁਕ

ਰੂਪਾ ਪ੍ਰਕਾਸ਼ਨ ਨੇ ਸਾਬਕਾ ਚੀਫ਼ ਜਸਟਿਸ ਦੀ ਸਵੈ-ਜੀਵਨੀ "ਜਸਟਿਸ ਫਾਰ ਏ ਜੱਜ" ਪ੍ਰਕਾਸ਼ਿਤ ਕੀਤੀ ਹੈ। ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੀ ਸਵੈ-ਜੀਵਨੀ 'ਚ ਨਾਗਰਿਕਾਂ ਦੇ ਰਾਸ਼ਟਰੀ ਰਜਿਸਟਰ (NRC) ਦੇ ਸੰਦਰਭ ਵਿਚ ਕੁਝ ਗਲਤ ਗੱਲਾਂ ਆਖੀਆਂ ਗਈਆਂ ਹਨ। ਮਾਣਹਾਨੀ ਦਾ ਮਾਮਲਾ ਅਤੇ ਕਿਤਾਬ 'ਤੇ ਰੋਕ ਲਾਉਣ ਲਈ ਪਟੀਸ਼ਨ ਇੱਥੇ ਕਾਮਰੂਪ ਮੈਟਰੋ ਜ਼ਿਲ੍ਹਾ ਅਦਾਲਤ ਵਿਚ ਦਾਇਰ ਕੀਤੀ ਗਈ। ਅਦਾਲਤ ਨੇ ਮਾਮਲੇ ਵਿਚ ਪਟੀਸ਼ਨਕਰਤਾ ਅਤੇ ਬਚਾਓ ਪੱਖ ਦੋਹਾਂ ਨੂੰ ਸੰਮਨ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਅਤੇ ਸੁਣਵਾਈ ਦੀ ਅਗਲੀ ਤਾਰੀਖ਼ 3 ਜੂਨ ਤੈਅ ਕੀਤੀ ਹੈ।

ਇਹ ਵੀ ਪੜ੍ਹੋ- BJP ਵਿਧਾਇਕ ਦੇ ਪੁੱਤ ਨੇ 25 ਜੋੜਿਆਂ ਦੇ ਸਮੂਹਿਕ ਵਿਆਹ ਸਮਾਰੋਹ 'ਚ ਲਏ ਸੱਤ ਫੇਰੇ, ਹਰ ਪਾਸੇ ਹੋ ਰਹੀ ਤਾਰੀਫ਼

APW ਆਸਾਮ ਵਿਚ ਵੋਟਰ ਸੂਚੀ ਵਿਚੋਂ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਨਾਮ ਹਟਾਉਣ ਲਈ ਸੁਪਰੀਮ ਕੋਰਟ ਵਿਚ ਪਟੀਸ਼ਨ ਪਾਉਣ ਵਾਲੀ ਪਹਿਲੀ ਸੰਸਥਾ ਸੀ, ਜਿਸ ਤੋਂ ਬਾਅਦ ਉੱਤਰ-ਪੂਰਬੀ ਸੂਬੇ 'ਚ ਨਾਗਰਿਕਾਂ ਦੇ ਰਾਸ਼ਟਰੀ ਰਜਿਸਟਰ ਨੂੰ ਅਪਡੇਟ ਕੀਤਾ ਗਿਆ ਸੀ। ਸ਼ਰਮਾ ਨੇ ਦੋਸ਼ ਲਾਇਆ ਕਿ ਕਿਤਾਬ ਵਿਚ ਉਸ ਵਿਰੁੱਧ ਦੋਸ਼ "ਝੂਠੇ ਅਤੇ ਬਦਨਾਮੀ ਵਾਲੇ" ਹਨ ਅਤੇ ਉਸ ਨੂੰ "ਬਦਨਾਮ ਕਰਨ ਦੇ ਸਪੱਸ਼ਟ ਇਰਾਦੇ" ਨਾਲ ਲਗਾਏ ਗਏ ਹਨ।

ਇਹ ਵੀ ਪੜ੍ਹੋ- 'ਕਾਲ' ਬਣ ਕੇ ਆਈ ਬੇਕਾਬੂ ਕਾਰ; ਬੱਸ ਦੀ ਉਡੀਕ ਕਰ ਰਹੇ ਸਕੂਲੀ ਬੱਚਿਆਂ ਨੂੰ ਦਰੜਿਆ, 3 ਦੀ ਮੌਤ

Tanu

This news is Content Editor Tanu