ਮਾਣਹਾਨੀ ਮਾਮਲਾ : ਐੱਮ. ਪੀ. ਕਾਂਗਰਸ ਦੇ ਮੁੱਖ ਬੁਲਾਰੇ ਮਿਸ਼ਰਾ ਨੂੰ 2 ਸਾਲ ਦੀ ਕੈਦ

11/18/2017 8:33:23 AM

ਭੋਪਾਲ — ਮੱਧ ਪ੍ਰਦੇਸ਼ (ਐੱਮ. ਪੀ.) ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ 'ਤੇ ਲਗਾਏ ਗਏ ਦੋਸ਼ਾਂ ਵਿਰੁੱਧ ਦਾਇਰ ਮਾਣਹਾਨੀ ਦੇ ਇਕ ਮਾਮਲੇ ਵਿਚ ਇਕ ਸਥਾਨਕ ਅਦਾਲਤ ਨੇ ਪ੍ਰਦੇਸ਼ ਕਾਂਗਰਸ ਦੇ ਮੁੱਖ ਬੁਲਾਰੇ ਕੇ. ਕੇ. ਮਿਸ਼ਰਾ ਨੂੰ ਅੱਜ ਦੋ ਸਾਲ ਦੀ ਸਾਧਾਰਨ ਕੈਦ ਦੀ ਸਜ਼ਾ ਸੁਣਾਈ। 
ਅੱਪਰ ਜ਼ਿਲਾ ਤੇ ਸੈਸ਼ਨ ਜੱਜ ਕਾਸ਼ੀ ਨਾਥ ਸਿੰਘ ਦੀ ਅਦਾਲਤ ਨੇ ਮਿਸ਼ਰਾ ਨੂੰ 25 ਹਜ਼ਾਰ ਦਾ ਜੁਰਮਾਨਾ ਵੀ ਕੀਤਾ। ਜੁਰਮਾਨੇ ਦੀ ਰਕਮ ਜਮ੍ਹਾ ਨਾ ਕਰਨ 'ਤੇ ਉਸਨੂੰ 3 ਮਹੀਨੇ ਦੀ ਹੋਰ ਸਜ਼ਾ ਭੁਗਤਣੀ ਪਵੇਗੀ। ਹਾਲਾਂਕਿ ਅਦਾਲਤ ਨੇ ਮਿਸ਼ਰਾ ਨੂੰ ਸਜ਼ਾ ਸੁਣਾਉਣ ਦੇ ਤੁਰੰਤ ਬਾਅਦ ਹੀ 50 ਹਜ਼ਾਰ ਰੁਪਏ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ। ਇਸੇ ਦੌਰਾਨ ਮਿਸ਼ਰਾ ਦੇ ਵਕੀਲ ਨੇ ਕਿਹਾ ਕਿ ਅਸੀਂ ਫੈਸਲੇ ਵਿਰੁੱਧ ਮੱਧ ਪ੍ਰਦੇਸ਼ ਹਾਈਕੋਰਟ ਵਿਚ ਅਪੀਲ ਕਰਾਂਗੇ।