ਭਾਜਪਾ ਸੰਸਦ ਮੈਂਬਰ ਵਲੋਂ ਦਾਇਰ ਮਾਣਹਾਨੀ ਕੇਸ ''ਚ ਅਰਵਿੰਦ ਕੇਜਰੀਵਾਲ ਬਰੀ

10/28/2020 6:20:28 PM

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਬੁੱਧਵਾਰ ਯਾਨੀ ਕਿ ਅੱਜ  ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭਾਜਪਾ ਸੰਸਦ ਰਮੇਸ਼ ਬਿਧੂੜੀ ਵਲੋਂ ਦਾਇਰ ਮਾਣਹਾਨੀ ਕੇਸ 'ਚ ਬਰੀ ਕਰ ਦਿੱਤਾ ਹੈ। ਸੰਸਦ ਮੈਂਬਰ ਬਿਧੂੜੀ ਨੇ ਸਾਲ 2016 ਵਿਚ ਕੇਜਰੀਵਾਲ ਖ਼ਿਲਾਫ਼ ਅਪਰਾਧਕ ਮਾਣਹਾਨੀ ਦੀ ਸ਼ਿਕਾਇਤ ਦਰਜ ਕੀਤੀ ਸੀ। ਦਰਅਸਲ ਰਮੇਸ਼ ਬਿਧੂੜੀ ਨੇ ਕੇਜਰੀਵਾਲ 'ਤੇ ਦੋਸ਼ ਲਾਇਆ ਸੀ ਕਿ ਮੁੱਖ ਮੰਤਰੀ ਨੇ 2016 ਵਿਚ ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਉਨ੍ਹਾਂ ਨੂੰ ਅਪਰਾਧੀ ਕਿਹਾ ਸੀ। ਬਿਧੂੜੀ ਨੇ ਅਦਾਲਤ 'ਚ ਕਿਹਾ ਸੀ ਕਿ ਕੇਜਰੀਵਾਲ ਦੇ ਬਿਆਨ ਤੋਂ ਉਨ੍ਹਾਂ ਦਾ ਅਕਸ ਖਰਾਬ ਹੋਇਆ ਹੈ।

ਇਹ ਵੀ ਪੜ੍ਹੋ: ਦਿੱਲੀ 'ਚ ਅਜੇ ਨਹੀਂ ਖੁੱਲ੍ਹਣਗੇ ਸਕੂਲ; ਮਨੀਸ਼ ਸਿਸੋਦੀਆ ਨੇ ਜਾਰੀ ਕੀਤੇ ਉੱਚ ਸਿੱਖਿਆ ਸਬੰਧੀ ਅੰਕੜੇ

ਦੱਖਣੀ ਦਿੱਲੀ ਸੰਸਦੀ ਖੇਤਰ ਤੋਂ ਸੰਸਦ ਮੈਂਬਰ ਬਿਧੂੜੀ ਵਲੋਂ ਕੇਜਰੀਵਾਲ ਖ਼ਿਲਾਫ਼ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ-500 (ਮਾਣਹਾਨੀ) ਤਹਿਤ ਸ਼ਿਕਾਇਤ ਦਾਇਰ ਕੀਤੀ ਸੀ। ਸੰਸਦ ਮੈਂਬਰ ਨੇ ਦਾਅਵਾ ਕੀਤਾ ਸੀ ਕਿ ਇੰਟਰਵਿਊ 'ਚ ਕੇਜਰੀਵਾਲ ਨੇ ਕਿਹਾ ਸੀ ਕਿ ਉਨ੍ਹਾਂ ਖ਼ਿਲਾਫ਼ ਗੰਭੀਰ ਅਪਰਾਧਕ ਮਾਮਲੇ ਪੈਂਡਿੰਗ ਹਨ ਪਰ ਦਿੱਲੀ ਪੁਲਸ ਉਨ੍ਹਾਂ ਖ਼ਿਲਾਫ਼ ਕਾਰਵਾਈ ਨਹੀਂ ਕਰ ਰਹੀ ਹੈ। ਇਸ 'ਤੇ ਬਿਧੂੜੀ ਨੇ ਸਾਫ ਕਿਹਾ ਸੀ ਕਿ ਉਨ੍ਹਾਂ ਖ਼ਿਲਾਫ਼ ਕੋਈ ਮਾਮਲਾ ਪੈਂਡਿੰਗ ਨਹੀਂ ਹੈ। ਕੇਜਰੀਵਾਲ ਨੇ ਇਹ ਬਿਆਨ ਦੇ ਕੇ ਉਨ੍ਹਾਂ ਨੂੰ ਬਦਨਾਮ ਕੀਤਾ ਹੈ।

ਇਹ ਵੀ ਪੜ੍ਹੋ: ਇਰਾਕ ਪਰਤਣ ਲਈ ਰੋ-ਰੋ ਬੇਹਾਲ ਹੋਈ ਇਹ ਬੀਬੀ, ਕਿਹਾ-'ਪਰਿਵਾਰ ਕੋਲ ਆਖ਼ਰੀ ਸਾਹ ਲੈਣਾ ਚਾਹੁੰਦੀ ਹਾਂ'

Tanu

This news is Content Editor Tanu