ਦੀਪ ਸਿੱਧੂ ਦਾ ਪੁਲਸ ਰਿਮਾਂਡ ਖ਼ਤਮ, ਅੱਜ ਤੀਸ ਹਜ਼ਾਰੀ ਕੋਰਟ 'ਚ ਹੋਵੇਗੀ ਪੇਸ਼ੀ

02/16/2021 9:54:15 AM

ਨਵੀਂ ਦਿੱਲੀ- 26 ਜਨਵਰੀ ਨੂੰ ਹੋਈ ਰਾਜਧਾਨੀ ਦਿੱਲੀ 'ਚ ਹੋਈ ਹਿੰਸਾ ਨੂੰ ਲੈ ਕੇ ਗ੍ਰਿਫ਼ਤਾਰ ਦੀਪੂ ਸਿੱਧੂ ਦੀ 7 ਦਿਨ ਦੀ ਪੁਲਸ ਰਿਮਾਂਡ ਅੱਜ ਯਾਨੀ ਮੰਗਲਵਾਰ ਨੂੰ ਖ਼ਤਮ ਹੋ ਰਹੀ ਹੈ। ਉਸ ਨੂੰ ਅੱਜ ਸਵੇਰੇ 10.30 ਵਜੇ ਤੀਸ ਹਜ਼ਾਰੀ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ 'ਚ ਜਾਂਚ ਲਈ ਸ਼ਨੀਵਾਰ ਨੂੰ ਦਿੱਲੀ ਪੁਲਸ ਦੀਪ ਸਿੱਧੂ ਅਤੇ ਇਕ ਹੋਰ ਦੋਸ਼ੀ ਇਕਬਾਲ ਸਿੰਘ ਨੂੰ, ਲਾਲ ਕਿਲ੍ਹਾ ਲੈ ਗਈ ਸੀ। ਪੁਲਸ ਅਨੁਸਾਰ 26 ਜਨਵਰੀ ਨੂੰ ਲਾਲ ਕਿਲ੍ਹੇ 'ਚ ਹੋਈ ਹਿੰਸਾ ਪਿੱਛੇ ਮੁੱਖ ਰੂਪ ਨਾਲ ਸਿੱਧੂ ਦਾ ਹੱਥ ਸੀ। ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ 8 ਫਰਵਰੀ ਦੀ ਰਾਤ ਹਰਿਆਣਾ 'ਚ ਕਰਨਾਲ ਬਾਈਪਾਸ ਕੋਲੋਂ ਦੀਪ ਸਿੱਧੂ ਨੂੰ ਗ੍ਰਿਫ਼ਤਾਰ ਕੀਤਾ ਸੀ। ਸਿੱਧੂ ਨੂੰ ਕੋਰਟ ਨੇ 9 ਫਰਵਰੀ ਨੂੰ 7 ਦਿਨਾਂ ਦੀ ਪੁਲਸ ਹਿਰਾਸਤ 'ਚ ਭੇਜ ਦਿੱਤਾ ਸੀ। ਪੁਲਸ ਨੇ ਇਹ ਕਹਿੰਦੇ ਹੋਏ 10 ਦਿਨ ਦੀ ਹਿਰਾਸਤ ਮੰਗੀ ਸੀ ਕਿ ਅਜਿਹੇ ਵੀਡੀਓਜ਼ ਹਨ, ਜਿਨ੍ਹਾਂ 'ਚ ਸਿੱਧੂ ਹਾਦਸੇ ਵਾਲੀ ਜਗ੍ਹਾ 'ਤੇ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ ਲਾਲ ਕਿਲ੍ਹਾ ਲੈ ਕੇ ਪਹੁੰਚੀ ਦਿੱਲੀ ਪੁਲਸ

ਪੁਲਸ ਨੇ ਕਿਹਾ ਸੀ ਕਿ ਅਜਿਹੇ 'ਚ ਹੋਰ ਦੋਸ਼ੀਆਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਉਸ ਤੋਂ ਪੁੱਛ-ਗਿੱਛ ਕਰਨਾ ਜ਼ਰੂਰੀ ਹੈ। ਜਾਂਚ ਅਧਿਕਾਰੀ ਨੇ ਦੋਸ਼ ਲਗਾਇਆ,''ਉਹ ਭੀੜ ਨੂੰ ਉਕਸਾ ਰਿਹਾ ਸੀ। ਉਹ ਮੁੱਖ ਦੰਗਾਈਆਂ 'ਚ ਵੀ ਇਕ ਸੀ। ਸਹਿ ਸਾਜਿਸ਼ਕਰਤਾਵਾਂ ਦੀ ਪਛਾਣ ਕਰਨ ਲਈ ਕਈ ਸੋਸ਼ਲ ਮੀਡੀਆ ਅਕਾਊਂਟਾਂ ਨੂੰ ਦੇਖਣ ਦੀ ਜ਼ਰੂਰਤ ਹੈ। ਇਹ ਵੀ ਉਸ ਦਾ ਸਥਾਈ ਪਤਾ ਨਾਗਪੁਰ ਦਿੱਤਾ ਗਿਆ ਪਰ ਹੋਰ ਵੇਰਵਾ ਸਾਹਮਣੇ ਲਿਆਉਣ ਲਈ ਪੰਜਾਬ ਅਤੇ ਹਰਿਆਣਾ 'ਚ ਕਈ ਥਾਂਵਾਂ 'ਤੇ ਪਵੇਗਾ।''  ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਸਿੱਧੂ ਵੀਡੀਓ 'ਚ ਲਾਲ ਕਿਲ੍ਹੇ 'ਚ ਆਪਣੇ ਸਾਥੀਆਂ ਨਾਲ ਪ੍ਰਵੇਸ਼ ਕਰਦੇ ਹੋਏ ਨਜ਼ਰ ਆਉਂਦਾ ਹੈ ਅਤੇ ਜਦੋਂ ਝੰਡਾ ਲਹਿਰਾਇਆ ਗਿਆ, ਉਦੋਂ ਉਹ ਉੱਥੇ ਮੌਜੂਦ ਸਨ।

ਇਹ ਵੀ ਪੜ੍ਹੋ : ਲਾਲ ਕਿਲਾ ਹਿੰਸਾ ਦਾ ਮਾਸਟਰਮਾਈਂਡ ਕੋਈ ਹੋਰ...? ਅਭਿਨੇਤਾ ਦੀਪ ਸਿੱਧੂ ਤੇ ਇਕਬਾਲ ਸਨ ਸਿਰਫ ਮੋਹਰਾ

ਦੱਸਣਯੋਗ ਹੈ ਕਿ 26 ਜਨਵਰੀ ਨੂੰ ਹਜ਼ਾਰਾਂ ਦੀ ਗਿਣਤੀ 'ਚ ਪ੍ਰਦਰਸ਼ਨਕਾਰੀ ਕਿਸਾਨ ਬੈਰੀਕੇਡ ਤੋੜ ਕੇ ਰਾਸ਼ਟਰੀ ਰਾਜਧਾਨੀ 'ਚ ਦਾਖ਼ਲ ਹੋ ਗਏ ਸਨ ਅਤੇ ਆਈ.ਟੀ.ਓ. ਸਮੇਤ ਹੋਰ ਥਾਂਵਾਂ 'ਤੇ ਉਨ੍ਹਾਂ ਦੀਆਂ ਪੁਲਸ ਮੁਲਾਜ਼ਮਾਂ ਨਾਲ ਝੜਪਾਂ ਹੋਈਆਂ ਸਨ। ਕਈ ਪ੍ਰਦਰਸ਼ਨਕਾਰੀ ਟਰੈਕਟਰ ਚਲਾਉਂਦੇ ਹੋਏ ਲਾਲ ਕਿਲ੍ਹਾ ਪਹੁੰਚ ਗਏ ਅਤੇ ਇਤਿਹਾਸਕ ਸਮਾਰਕ 'ਚ ਪ੍ਰਵੇਸ਼ ਕਰ ਗਏ ਅਤੇ ਉਸ ਦੀ ਪ੍ਰਾਚੀਰ 'ਤੇ ਇਕ ਧਾਰਮਿਕ ਝੰਡਾ ਲਗਾ ਦਿੱਤਾ।

ਇਹ ਵੀ ਪੜ੍ਹੋ : ਲਾਲ ਕਿਲ੍ਹਾ ਹਿੰਸਾ ’ਤੇ ਦੀਪ ਸਿੱਧੂ ਨੇ ਪੁਲਸ ਸਾਹਮਣੇ ਕੀਤੇ ਕਈ ਖ਼ੁਲਾਸੇ, ਕਿਹਾ- ਮੈਂ ਭੀੜ ਨੂੰ ਨਹੀਂ ਉਕਸਾਇਆ

DIsha

This news is Content Editor DIsha