ਰਾਮ ਮੰਦਰ ਨਿਰਮਾਣ ਲਈ ਟਰੱਸਟ ਦਾ ਐਲਾਨ, ਇਨ੍ਹਾਂ 15 ਮੈਂਬਰਾਂ ਨੂੰ ਮਿਲੀ ਥਾਂ

02/06/2020 1:39:48 AM

ਨਵੀਂ ਦਿੱਲੀ — ਕੇਂਦਰ ਸਰਕਾਰ ਨੇ ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਲਈ ਬੁੱਧਵਾਰ ਨੂੰ 15 ਮੈਂਬਰੀ ਇਕ ਸੁਤੰਤਰ ਟਰੱਸਟ ਦੇ ਗਠਨ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸੁਪਰੀਮ ਕੋਰਟ ਦੀ ਤਿੰਨ ਮਹੀਨੇ ਦੀ ਸਮਾਂ ਮਿਆਦ ਖਤਮ ਹੋਣ ਤੋਂ ਚਾਰ ਦਿਨ ਪਹਿਲਾਂ ਲੋਕ ਸਭਾ 'ਚ ਸਬੰਧਿਤ ਐਲਾਨ ਕੀਤਾ। ਟਰੱਸਟ ਦਾ ਨਾਂ 'ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ' ਹੋਵੇਗਾ। ਟਰੱਸਟ 'ਚ ਸ਼ਾਮਲ ਕੀਤੇ ਜਾਣ ਵਾਲੇ ਲੋਕਾਂ ਦੇ ਨਾਂ ਸਾਹਮਣੇ ਆ ਗਏ ਹਨ। ਜਿਨ੍ਹਾਂ ਵਿਚ ਐਡਵੋਕੇਟ ਕੇ. ਪਰਾਸ਼ਰਣ ਦਾ ਨਾਂ ਸ਼ਾਮਲ ਹੈ।

ਟਰੱਸਟ 'ਚ ਸ਼ਾਮਲ ਹੋਣ ਵਾਲੇ ਮੈਂਬਰ
1. ਜਗਤਗੁਰੂ ਸ਼ੰਕਰਾਚਾਰਿਆ, ਜਯੋਤੀਸ਼ਪੀਠਾਧੀਰੇਸ਼ਵਰ ਵਾਸੁਦੇਵਾਨੰਦ ਸਰਸਵਤੀ ਜੀ ਮਹਾਰਾਜ, ਪ੍ਰਯਾਗਰਾਜ
2. ਜਗਤਗੁਰੂ ਮਾਧਵਾਚਾਰਿਆ ਸਵਾਮੀ ਵਿਸ਼ਵ ਪ੍ਰਸਨਤੀਰਥ ਜੀ ਮਹਾਰਾਜ, ਪੇਜਾਵਰ ਮਠ ਉਡੁਪੀ
3. ਸਵਾਮੀ ਗੋਵਿੰਦਦੇਵ ਗਿਰੀ ਜੀ ਮਹਾਰਾਜ, ਪੁਣੇ
4. ਸ਼੍ਰੀ ਵਿਮਲੇਂਦਰ ਮੋਹਨ ਪ੍ਰਤਾਪ ਮਿਸ਼ਰਾ ਅਯੁੱਧਿਆ
5. ਐਡਵੋਕੇਟ ਕੇ. ਪਰਾਸ਼ਰਣ
6. ਕਾਮੇਸ਼ਵਰ ਚੌਪਾਲ
7. ਨਿਰਮੋਹੀ ਅਖਾੜਾ ਕੇ. ਧੀਰੇਂਦਰ ਦਾਸ
8. ਮਹੰਤ ਧੀਰੇਂਦਰ ਦਾਸ ਨਿਰਮੋਹੀ ਅਖਾੜਾ (ਅਯੁੱਧਿਆ)
ਇਸ ਤੋਂ ਇਲਾਵਾ ਸੂਬਾ ਸਰਕਾਰ ਦੇ ਅਧੀਨ ਭਾਰਤੀ ਪ੍ਰਸ਼ਾਸਨਿਕ ਸੇਵਾ ਦਾ ਇਕ ਮੈਂਬਰ ਅਤੇ ਅਯੁੱਧਿਆ ਦੇ ਜ਼ਿਲਾ ਅਧਿਕਾਰੀ ਵੀ ਪਦੇਨ ਟਰੱਸਟੀ ਹੋਣਗੇ। ਦੋ ਪ੍ਰਮੁੱਖ ਹਿੰਦੂ ਨਾਮਜ਼ਦ ਮੈਂਬਰਾਂ ਦੇ ਨਾਵਾਂ 'ਤੇ ਵਫਦ ਦੇ ਮੈਂਬਰ ਬਹੁਮਤ ਨਾਲ ਫੈਸਲਾ ਲੈਣਗੇ। ਇਕ ਹਿੰਦੂ ਪ੍ਰਤੀਨਿਧੀ ਕੇਂਦਰ ਸਰਕਾਰ ਨਾਮਜ਼ਦ ਕਰੇਗੀ, ਜੋ ਆਈ.ਏ.ਐੱਸ. ਸੇਵਾ 'ਚ ਕਾਰਜਕਾਰੀ ਹੋਵੇਗਾ ਅਤੇ ਭਾਰਤ ਸਰਕਾਰ 'ਚ ਸੰਯੁਕਤ ਸਕੱਤਰ ਪੱਧਰ ਜਾਂ ਉਸ ਦੇ ਹੇਠਲੇ ਰੈਂਕ ਦਾ ਨਹੀਂ ਹੋਵੇਗਾ।

ਕੇਂਦਰ ਸਰਕਾਰ ਨੇ ਨਗਦ 'ਚ ਦਿੱਤਾ ਇੱਕ ਰੁਪਏ ਦਾਨ
ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਲਈ ਗਠਿਤ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਨੂੰ ਪਹਿਲਾ ਦਾਨ ਮਿਲ ਗਿਆ। ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਟਰੱਸਟ ਨੂੰ ਇੱਕ ਰੁਪਏ ਦਾ ਦਾਨ ਨਗਦ 'ਚ ਦਿੱਤਾ ਤਾਂਕਿ ਟਰੱਸਟ ਅਯੁੱਧਿਆ 'ਚ ਪਵਿੱਤਰ ਰਾਮ ਮੰਦਰ ਦੇ ਨਿਰਮਾਣ ਦਾ ਕੰਮ ਸ਼ੁਰੂ ਕਰ ਸਕੇ। ਕੇਂਦਰ ਸਰਕਾਰ ਵੱਲੋਂ ਇਹ ਦਾਨ ਟਰੱਸਟ ਨੂੰ ਗ੍ਰਹਿ ਮੰਤਰਾਲਾ 'ਚ ਅਵਰ ਸਕੱਤਰ ਡੀ. ਮੁਰਮੂ ਨੇ ਦਿੱਤਾ।

Inder Prajapati

This news is Content Editor Inder Prajapati