ਵਾਪਸ ਪਰਤਾਂਗੇ ਜਾਂ ਨਹੀਂ, ਇਸ ਦਾ ਫੈਸਲਾ 27 ਨੂੰ: ਨਿਹੰਗ

10/18/2021 11:42:16 PM

ਸੋਨੀਪਤ - ਹਰਿਆਣਾ ਵਿੱਚ ਸੋਨੀਪਤ ਦੇ ਕੁੰਡਲੀ ਬਾਰਡਰ 'ਤੇ ਤਰਨਤਾਰਨ ਦੇ ਲਖਬੀਰ ਸਿੰਘ ਦੀ ਬੇਰਿਹਮੀ ਨਾਲ ਹੱਤਿਆ ਮਾਮਲੇ ਵਿੱਚ ਚੌਤਰਫਾ ਨਿੰਦਾ ਤੋਂ ਬਾਅਦ ਹੁਣ ਨਿਹੰਗਾਂ ਨੇ ਧਰਨਾ ਸਥਾਨ ਤੋਂ ਵਾਪਸ ਪਰਤਣ ਜਾਂ ਰੁਕਣ ਨੂੰ ਲੈ ਕੇ ਰਾਏਸ਼ੁਮਾਰੀ ਕਰਵਾਉਣ ਦਾ ਫੈਸਲਾ ਲਿਆ ਹੈ। ਨਿਹੰਗ 27 ਅਕਤੂਬਰ ਨੂੰ ਕੁੰਡਲੀ ਬਾਰਡਰ 'ਤੇ ਧਾਰਮਿਕ ਇਕੱਠ ਦੀ ਬੈਠਕ ਕਰਨਗੇ ਅਤੇ ਇਸ ਬੈਠਕ ਵਿੱਚ ਰਾਏਸ਼ੁਮਾਰੀ ਦੇ ਆਧਾਰ 'ਤੇ ਹੀ ਫੈਸਲਾ ਲੈਣਗੇ ਕਿ ਉਨ੍ਹਾਂ ਨੂੰ ਵਾਪਸ ਜਾਣਾ ਚਾਹੀਦਾ ਹੈ ਜਾਂ ਨਹੀਂ। ਨਿਹੰਗ ਬਾਬਾ ਰਾਜਾ ਰਾਮ ਸਿੰਘ ਦਾ ਕਹਿਣਾ ਹੈ ਕਿ ਉਹ ਕੁੰਡਲੀ ਬਾਰਡਰ 'ਤੇ ਕਿਸਾਨਾਂ ਦੀ ਹਿਫਾਜ਼ਤ ਲਈ ਬੈਠੇ ਹਨ। ਹਮੇਸ਼ਾ ਤੋਂ ਉਹ ਅੰਦੋਲਨਾਂ ਵਿੱਚ ਕਿਸਾਨਾਂ ਅਤੇ ਸਿੱਖਾਂ ਦੀ ਹਿਫਾਜ਼ਤ ਕਰਦੇ ਆਏ ਹਾਂ।  

ਇਹ ਵੀ ਪੜ੍ਹੋ - CBSE ਨੇ ਜਾਰੀ ਕੀਤੀ 10ਵੀਂ ਅਤੇ 12ਵੀਂ ਦੇ ਪਹਿਲੇ ਟਰਮ ਦੀ ਡੇਟਸ਼ੀਟ, ਨਵੰਬਰ-ਦਸੰਬਰ 'ਚ ਹੋਣਗੀਆਂ ਪ੍ਰੀਖਿਆਵਾਂ

27 ਅਕਤੂਬਰ ਨੂੰ ਹੋਣ ਵਾਲੀ ਬੈਠਕ ਵਿੱਚ ਸਿੱਖ ਕੌਮ ਦੇ ਬੁੱਧੀਜੀਵੀਆਂ ਤੋਂ ਇਲਾਵਾ ਸੰਗਤ ਵੀ ਸ਼ਾਮਲ ਹੋਣਗੇ। ਇੱਥੇ ਜੋ ਫੈਸਲਾ ਲੈਣਗੇ, ਉਸ ਨੂੰ ਪੂਰੀ ਸੰਗਤ ਮੰਨੇਗੀ। ਨਿਹੰਗ ਬਾਬਾ ਰਾਜਾਰਾਮ ਸਿੰਘ ਨੇ ਕਿਹਾ ਕਿ ਅਸੀਂ ਭੱਜਣ ਵਾਲਿਆਂ ਵਿੱਚੋਂ ਨਹੀਂ ਹਾਂ। ਜੋ ਅਸੀਂ ਕੀਤਾ ਹੈ, ਉਸ ਨੂੰ ਸਵੀਕਾਰ ਕੀਤਾ ਹੈ। ਅਦਾਲਤ ਵਿੱਚ ਸਾਡੇ ਸਾਥੀਆਂ ਨੇ ਸਵੀਕਾਰ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਐੱਸ.ਕੇ.ਐੱਮ. ਨੇਤਾ ਯੋਗੇਂਦਰ ਯਾਦਵ 'ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਯੋਗੇਂਦਰ ਯਾਦਵ ਨੂੰ ਐੱਸ.ਕੇ.ਐੱਮ. ਨੇ ਸਿਰ ਚੜ੍ਹਾ ਰੱਖਿਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਹ ਭਾਜਪਾ ਅਤੇ ਆਰ.ਐੱਸ.ਐੱਸ. ਦਾ ਬੰਦਾ ਹੈ। ਉਨ੍ਹਾਂ ਦੇ ਸਾਹਮਣੇ ਆ ਕੇ ਜਵਾਬ ਦੇ ਕੇ ਦਿਖਾਉਣ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati