ਬਿਹਾਰ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, 13 ਲੋਕਾਂ ਦੀ ਮੌਤ, ਕਈ ਹੋਰ ਲੜ ਰਹੇ ਨੇ ਜ਼ਿੰਦਗੀ ਦੀ ਜੰਗ

05/26/2022 10:33:46 AM

ਪਟਨਾ (ਵਾਰਤਾ)- ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ, ਜਦੋਂ ਕਿ ਕਈ ਹੋਰ ਹਸਪਤਾਲਾਂ 'ਚ ਜ਼ਿੰਦਗੀ ਦੀ ਜੰਗ ਲੜ ਰਹੇ ਹਨ। ਇਸ ਤੋਂ ਪਹਿਲਾਂ ਔਰੰਗਾਬਾਦ ਪੁਲਸ ਨੇ ਦਾਅਵਾ ਕੀਤਾ ਸੀ ਕਿ ਸ਼ਨੀਵਾਰ ਤੋਂ ਮੰਗਲਵਾਰ ਦਰਮਿਆਨ ਜ਼ਹਿਰੀਲੀ ਸ਼ਰਾਬ ਦੇ ਸੇਵਨ ਨਾਲ ਮਦਨਪੁਰ ਥਾਣਾ ਅਧੀਨ ਖਿਰੀਆਵਾ ਪਿੰਡ ਦੇ ਤਿੰਨ ਅਤੇ ਰਾਣੀਗੰਜ ਪਿੰਡ ਦੇ 2 ਲੋਕਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਖਿਰੀਆਵਾ ਦੇ ਸਾਬਕਾ ਸਰਪੰਚ ਵਿਨੋਦ ਪਾਲ (55), ਸੋਨਵਾ ਕੁੰਵਰ (60) ਕਾਮੇਸ਼ਵਰ ਕੁਮਾਰ (35), ਸ਼ਿਵ ਸਾਵ, ਸ਼ੰਭੂ ਠਾਕੁਰ, ਅਨਿਲ ਸ਼ਰਮਾ, ਵਿਨੇ ਕੁਮਾਰ ਗੁਪਤਾ (30), ਮਨੋਜ ਯਾਦਵ (65), ਰਵਿੰਦਰ ਦੇ ਰੂਪ 'ਚ ਹੋਈ ਹੈ। 

ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਦੇ ਕੁਪਵਾੜਾ 'ਚ ਸੁਰੱਖਿਆ ਫ਼ੋਰਸਾਂ ਨੇ ਲਸ਼ਕਰ ਦੇ ਤਿੰਨ ਅੱਤਵਾਦੀ ਕੀਤੇ ਢੇਰ

ਜਾਣਕਾਰੀ ਅਨੁਸਾਰ ਝਾਰਖੰਡ ਤੋਂ ਸ਼ਰਾਬ ਦੀ ਇਕ ਖੇਪ ਪਹੁੰਚੀ ਅਤੇ ਮਦਨਪੁਰ, ਸਲੈਆ ਅਤੇ ਗਯਾ ਦੇ ਆਸਮ ਬਲਾਕ 'ਚ ਵੰਡੀ ਗਈ। ਫਿਲਹਾਲ ਸ਼ਰਾਬ ਦੀ ਵਿਕਰੀ ਚਲ ਰਹੀ ਹੈ ਅਤੇ ਪਿੰਡ ਦੇ ਲੋਕ ਇਸ ਦੇ ਸ਼ਿਕਾਰ ਹੋ ਰਹੇ ਹਨ। ਇਸ ਵਿਚ ਮੰਗਲਵਾਰ ਨੂੰ ਤਿੰਨ ਲੋਕਾਂ ਦੀ ਰਹੱਸਮਈ ਹਾਲਤ 'ਚ ਮੌਤ ਹੋ ਗਈ ਅਤੇ 8 ਹੋਰ ਬੀਮਾਰ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਮ੍ਰਿਤਕਾਂ ਦੇ ਪਰਿਵਾਰ ਵਾਲੇ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਸੋਮਵਾਰ ਨੂੰ ਵਿਆਹ ਸਮਾਰੋਹ ਦੌਰਾਨ ਜ਼ਹਿਰੀਲੀ ਸ਼ਰਾਬ ਦੇ ਸੇਵਨ ਕੀਤਾ ਸੀ। ਮ੍ਰਿਤਕਾਂ ਦੀ ਪਛਾਣ ਅਮਰ ਪਾਸਵਾਨ (26), ਰਾਹੁਲ ਕੁਮਾਰ (27) ਅਤੇ ਅਰਜੁਨ ਪਾਸਵਾਨ (43) ਦੇ ਰੂਪ 'ਚ ਹੋਈ ਹੈ। ਜ਼ਿਆਦਾਤਰ ਪੀੜਤਾਂ ਨੇ ਉਲਟੀ, ਢਿੱਡ ਦਰਦ ਅਤੇ ਘੱਟ ਦ੍ਰਿਸ਼ਤਾ ਦੀ ਸ਼ਿਕਾਇਤ ਕੀਤੀ। ਔਰੰਗਾਬਾਦ ਅਤੇ ਗਯਾ 'ਚ ਸਮੂਹਿਕ ਮੌਤਾਂ ਤੋਂ ਬਾਅਦ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਬਿਹਾਰ ਸਰਕਾਰ ਨੂੰ ਨੋਟਿਸ ਦਿੱਤਾ ਹੈ ਅਤੇ ਇਸ ਮਾਮਲੇ 'ਤੇ ਜਵਾਬ ਦੇਣ ਲਈ ਕਿਹਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News