ਆਂਧਰਾ ਪ੍ਰਦੇਸ਼ ''ਚ ਟ੍ਰੇਨ ਦੀ ਚਪੇਟ ''ਚ ਆਉਣ ਨਾਲ ਚਰਵਾਹੇ ਸਮੇਤ 170 ਭੇਡਾਂ ਦੀ ਮੌਤ

05/03/2019 5:13:43 PM

ਗੰਟੂਰ-ਆਂਧਰਾ ਪ੍ਰਦੇਸ਼ 'ਚ ਗੰਟੂਰ ਜ਼ਿਲੇ ਦੇ ਨਰਸਰਾਓਪੈਟ ਸ਼ਹਿਰ 'ਚ ਅੱਜ ਭਾਵ ਸ਼ੁੱਕਰਵਾਰ ਨੂੰ ਇੱਕ ਚੱਲਦੀ ਟ੍ਰੇਨ ਦੀ ਚਪੇਟ 'ਚ ਆਉਣ ਨਾਲ ਇੱਕ ਚਰਵਾਹਾਂ ਅਤੇ ਉਸਦੀਆਂ 170 ਭੇਡਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਚਰਵਾਹਾ ਆਪਣੀ ਭੇਡਾਂ ਨੂੰ ਚਰਾਉਣ ਲਈ ਬਾਹਰ ਲਿਜਾ ਰਿਹਾ ਸੀ। ਜਦੋਂ ਉਸ ਦੀਆਂ ਭੇਡਾਂ ਰੇਲ ਦੀ ਪਟੜੀ ਪਾਰ ਕਰ ਰਹੀਆਂ ਸੀ ਤਾਂ ਅਚਾਨਕ ਚਰਵਾਹੇ ਨੇ ਦੇਖਿਆ ਕਿ ਵਿਜਵਾੜਾ-ਹੁਬਲੀ ਐਕਸਪ੍ਰੈਸ ਉਨ੍ਹਾਂ ਵੱਲ ਆ ਰਹੀ ਹੈ। ਚਰਵਾਹੇ ਨੇ ਆਪਣੀ ਭੇਡਾਂ ਟ੍ਰੇਨ ਦੀ ਚਪੇਟ 'ਚ ਆਉਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਉਹ ਅਤੇ 170 ਭੇਡਾਂ ਤੇਜ਼ ਰਫਤਾਰ ਟ੍ਰੇਨ ਦੀ ਚਪੇਟ 'ਚ ਆਉਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਚਰਵਾਹੇ ਦੀ ਪਹਿਚਾਣ ਨਗਮ ਤਿਰੂਪਤੀਯਾਹ ਦੇ ਰੂਪ 'ਚ ਕੀਤੀ ਗਈ ਹੈ। ਰੇਲਵੇ ਪੁਲਸ ਨੇ ਮਾਮਲਾ ਦਰਜ ਕਰਕੇ ਚਰਵਾਹੇ ਦੀ ਲਾਸ਼ ਸਰਕਾਰੀ ਹਸਪਤਾਲ ਭੇਜ ਦਿੱਤੀ ਹੈ।


Iqbalkaur

Content Editor

Related News