ਭਾਰਤ-ਪਾਕਿ ਵੰਡ ਦਾ ਦੁਖਾਂਤ ਲਿਖਣ ਵਾਲੇ ਗੋਪਾਲ ਦਾਸ ਦੀ ਹੋਈ ਮੌਤ

05/29/2021 10:04:44 PM

ਕਰਨਾਲ(ਬਿਊਰੋ)- ਮਸ਼ਹੂਰ ਸਾਹਿਤ ਲੇਖਕ ਅਤੇ ਸੇਵਾਮੁਕਤ ਡੀ.ਐੱਫ.ਐੱਸ.ਸੀ. ਮਾਂ ਮਾਨਸਾ ਦੇਵੀ ਟਰੱਸਟ ਦੇ ਸਾਬਕਾ ਸਚਿਵ ਗੋਪਾਲ ਦਾਸ (85) ਸਾਲਾ ਦਾ 12 ਮਈ ਅੰਨਵਾਲਾ 'ਚ ਦੇਹਾਂਤ ਹੋ ਗਿਆ। ਉਹ ਨਵੀਂ ਪੀੜ੍ਹੀ ਨੂੰ ਉਰਦੂ ਸਖਾਉਂਦੇ ਸਨ। ਸੰਯੁਕਤ ਭਾਰਤ ਦੀ ਵੰਡ ਦੇ ਗਵਾਹ ਰਹੇ ਗੋਪਾਲ ਦਾਸ ਨੇ ਭਾਰਤ-ਪਾਕਿ ਵੰਡ ਦੇ ਦੁਖਾਂਤ ਨੂੰ ਆਪਣੀ ਕਿਤਾਬ 'ਚ ਉਜਾਗਰ ਕੀਤਾ ਸੀ। ਉਨ੍ਹਾਂ ਨੂੰ ਹਰਿਆਣਾ ਉਰਦੂ ਅਕੈਡਮੀ ਪੰਚਕੁਲਾ ਨੇ ਕਈ ਵਾਰ ਸਨਮਾਨਤ ਵੀ ਕੀਤਾ ਗਿਆ। ਉਨ੍ਹਾਂ ਦੀ ਮੌਤ ਅੰਬਾਲਾ 'ਚ ਉਨ੍ਹਾਂ ਨੇ ਅੰਬਾਲਾ ਕੈਂਟ 'ਚ ਸਥਿਤ ਹਾਉਸਿੰਗ ਬਾਰਡ ਕਾਲੋਨੀ 'ਚ ਬਣੀ ਆਪਣੀ ਰਿਹਾਇਸ਼ 'ਚ ਹੋਈ। ਉਨ੍ਹਾਂ ਦੇ ਪਰਿਵਾਰ 'ਚ ਉਨ੍ਹਾਂ ਦੀ ਵਿਧਵਾ ਪਤਨੀ ਅਤੇ 3 ਵਿਆਹੀਆਂ ਧੀਆਂ ਹਨ। ਉਨ੍ਹਾਂ ਨੂੰ ਲੋਕਾਂ ਵਲੋਂ ਪਿਆਰ ਨਾਲ 'ਬਾਊਜੀ' ਬੁਲਾਇਆ ਜਾਂਦਾ ਸੀ। ਉਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁੱਡਾ, ਸਾਬਕਾ ਰਾਜਪਾਲ ਜਗਨਨਾਥ ਪਹਾੜੀਆਂ, ਸਾਬਕਾ ਰਾਜਪਾਲ ਕਪਤਾਨ ਸਿੰਘ ਸੋਲੰਕੀ ਵਲੋਂ ਵੀ ਉਨ੍ਹਾਂ ਦੇ ਉਰਦੂ ਭਾਸ਼ਾ 'ਚ ਦਿੱਤੇ ਗਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੁਆਰਾ ਪ੍ਰਕਾਸ਼ਿਤ ਕਿਤਾਬ 'ਬਚਪਨ ਕੀ ਯਾਦੇਂ' 'ਭਾਰਤ-ਪਾਕਿ ਵੰਡ' ਦੀ ਕਹਾਣੀ ਕਾਫੀ ਮਸ਼ਹੂਰ ਸੀ। ਉਹ ਭਾਰਤ ਵੰਡ ਦੇ ਆਪਣੀ ਕਿਸਮ ਦੇ ਗਵਾਹ ਸਨ। ਉਨ੍ਹਾਂ ਵਲੋਂ ਇਸ ਦੁਖਾਂਤ ਨੂੰ ਆਪਣੀ ਕਿਤਾਬ 'ਚ ਲਿਖਿਆ ਗਿਆ ਸੀ। ਉਨ੍ਹਾਂ ਦੀ ਮੌਤ 'ਤੇ ਸਮਾਜਿਕ, ਧਾਰਮਿਕ ਅਤੇ ਸਾਹਿਤਕ ਸੰਸਥਾਵਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 


Bharat Thapa

Content Editor

Related News