ਜੈਲਲਿਤਾ ਦੀ ਜਾਇਦਾਦ ਨਾਲ ਜੁੜੇ ਕੋਡਾਨਾਡੂ ਐਸਟੇਟ ਦੇ ਅਕਾਉਟੈਂਟ ਦੀ ਮੌਤ

Tuesday, Jul 04, 2017 - 04:21 PM (IST)

ਨਵੀਂ ਦਿੱਲੀ—ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੇ ਕੋਡਾਨਾਡੂ ਟੀ ਐਸਟੇਟ ਨਾਲ ਜੁੜੇ ਇਕ ਅਕਾਉਟੈਂਟ ਦੀ ਰਹੱਸਮਈ ਮੌਤ ਹੋ ਗਈ। ਇਸ ਸਾਲ ਅਪ੍ਰੈਲ 'ਚ ਐਸਟੇਟ ਦੇ ਇਕ ਸੁਰੱਖਿਆ ਗਾਰਡ ਦੀ ਹੱਤਿਆ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਅਕਾਉਟੈਂਟ ਦਿਨੇਸ਼ ਕੁਮਾਰ ਦੀ ਲਾਸ਼ ਉਨ੍ਹਾਂ ਦੇ ਘਰ ਦੀ ਛੱਤ 'ਤੇ ਲਟਕੀ ਮਿਲੀ ਹੈ। ਪੁਲਸ ਇਸ ਨੂੰ ਆਤਮ ਹੱਤਿਆ ਦਾ ਕੇਸ ਮੰਨ ਕੇ ਜਾਂਚ ਕਰ ਰਹੀ ਹੈ। ਉੱਥੇ ਇਸ 'ਚ ਪਰਿਵਾਰਕ ਵਿਵਾਦ 'ਤੇ ਵੀ ਜਾਂਚ ਚੱਲ ਰਹੀ ਹੈ। ਊਟੀ ਐਸ.ਪੀ. ਮੁਰਲੀ ਰਾਮਭਾ ਨੇ ਦੱਸਿਆ ਕਿ ਦਿਨੇਸ਼ ਕੁਮਾਰ ਆਪਣੀ ਸਿਹਤ ਦੇ ਕਾਰਨ ਬੀਤੇ 2 ਹਫਤੇ ਤੋਂ ਕੋਡਾਨਾਡੂ ਐਸਟੇਟ ਨਹੀਂ ਗਏ ਸੀ। 
ਦਿਨੇਸ਼ ਨੇ ਖੁਦ ਨੂੰ ਫਾਂਸੀ ਲਗਾਉਣ ਦੇ ਲਈ ਸਾੜੀ ਦੀ ਵਰਤੋ ਕੀਤੀ ਸੀ। ਦਿਨੇਸ਼ ਕੋਡਾਨਾਡੂ ਐਸਟੇਟ ਦੇ ਤਿੰਨ ਅਕਾਉਟੈਂਟ 'ਚੋਂ ਇਕ ਸੀ। ਪੁਲਸ ਇਸ ਮਾਮਲੇ 'ਚ ਰਿਸ਼ਤੇਦਾਰਾਂ ਦੇ 'ਚ ਜਾਇਦਾਦ ਨੂੰ ਲੈ ਕੇ ਵਿਵਾਦ ਹੋਣ ਦੇ ਸ਼ੱਕ ਦੇ ਮੱਦੇਨਜ਼ਰ ਵੀ ਜਾਂਚ ਕਰੇਗੀ। ਕੋਡਾਨਾਡੂ ਐਸਟੇਟ ਉਨ੍ਹਾਂ ਸੰਪਤੀਆਂ 'ਚ ਸ਼ਾਮਲ ਹੈ, ਜਿਨ੍ਹਾਂ ਦੀ ਜਾਂਚ ਆਮਦਨ ਤੋਂ ਵਧ ਜਾਇਦਾਦ ਮਾਮਲੇ 'ਚ ਕੀਤੀ ਜਾ ਰਹੀ ਹੈ। ਆਮਦਨ ਤੋਂ ਵਧ ਜਾਇਦਾਦ ਮਾਮਲੇ ਨੂੰ ਲੈ ਕੇ ਸ਼ਸ਼ੀਕਲਾ ਅਤੇ ਜੈਲਲਿਤਾ ਨੂੰ ਜੇਲ ਵੀ ਜਾਣਾ ਪਿਆ ਸੀ। 


Related News