ਪੱਥਰੀ ਦੇ ਮਰੀਜ਼ ਦੀ ਓਪਰੇਸ਼ਨ ਤੋਂ ਬਾਅਦ ਮੌਤ, ਇਲਾਜ ਦਾ ਬਿੱਲ 17 ਲੱਖ ਰੁਪਏ

02/22/2018 12:32:09 PM

ਗੁਰੂਗਰਾਮ — ਸਰਕਾਰ ਵਲੋਂ ਕਾਨੂੰਨ ਲਾਗੂ ਕੀਤੇ ਜਾਣ ਤੋਂ ਬਾਅਦ ਵੀ ਹਸਪਤਾਲ ਵਾਲਿਆਂ ਦੀ ਮਨਮਰਜ਼ੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਤਾਜ਼ਾ ਮਾਮਲਾ ਗੁਰੂਗਰਾਮ ਦੇ ਕੋਲੰਬੀਆ ਏਸ਼ੀਆ ਹਸਪਤਾਲ ਦਾ ਸਾਹਮਣੇ ਆਇਆ ਹੈ। ਜਿਥੇ ਹਸਪਤਾਲ ਵਾਲਿਆਂ ਨੇ ਪੱਥਰੀ ਦੇ ਇਲਾਜ ਦਾ ਬਿੱਲ 17 ਲੱਖ ਰੁਪਏ ਬਣਾ ਕੇ ਪਰਿਵਾਰ ਵਾਲਿਆਂ ਨੂੰ ਦਿੱਤਾ। ਹਾਲਾਂਕਿ ਆਪਰੇਸ਼ਨ ਤੋਂ ਬਾਅਦ ਮਹਿਲਾ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਹਸਪਤਾਲ ਪ੍ਰਸ਼ਾਸਨ 'ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਇਲਾਜ ਦੌਰਾਨ ਲਾਪਰਵਾਹੀ ਵਰਤੀ ਹੈ। ਅਜਿਹੇ 'ਚ ਪਰਿਵਾਰ ਵਾਲੇ ਲਿਖਤ ਰੂਪ 'ਚ ਇਸ ਘਟਨਾ ਦੀ ਸ਼ਿਕਾਇਤ ਥਾਣੇ 'ਚ ਦਰਜ ਕਰਵਾ ਚੁੱਕੇ ਹਨ ਪਰ ਹਸਪਤਾਲ ਪ੍ਰਸ਼ਾਸਨ 'ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।