ਭਾਰਤ ਸਰਕਾਰ ਤੇ ਪਤੰਜਲੀ ਵਿਚਾਲੇ ਵਿਚਾਲੇ ਹੋਈ 10 ਹਜ਼ਾਰ ਕਰੋੜ ਰੁਪਏ ਦੀ ਡੀਲ

11/03/2017 9:53:21 PM

ਨਵੀਂ ਦਿੱਲੀ— ਕੇਂਦਰ ਸਰਕਾਰ ਤੇ ਬਾਬਾ ਰਾਮਦੇਵ ਦੀ ਪਤੰਜਲੀ ਆਯੁਰਵੇਦ ਵਿਚਾਲੇ 10 ਹਜ਼ਾਰ ਕਰੋੜ ਰੁਪਏ ਦਾ ਸਮਝੌਤਾ ਹੋਇਆ ਹੈ। ਇਕ ਨਿਊਜ਼ ਏਜੰਸੀ ਮੁਤਾਬਕ ਵਰਲਡ ਫੂਡ ਇੰਡੀਆ 2017 ਦੌਰਾਨ ਭਾਰਤ ਸਰਕਾਰ ਤੇ ਪਤੰਜਲੀ ਵਿਚਾਲੇ 10 ਹਜ਼ਾਰ ਕਰੋੜ ਰੁਪਏ ਦਾ ਐੱਮ.ਓ.ਯੂ. ਸ਼ੁੱਕਰਵਾਰ ਨੂੰ ਦਸਤਖਤ ਹੋਇਆ। ਸਮਝੌਤੇ ਦੌਰਾਨ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਪਤੰਜਲੀ ਦੇ ਸੀ.ਈ.ਓ. ਆਚਾਰੀਆ ਬਾਲਕ੍ਰਿਸ਼ਣ ਮੌਜੂਦ ਸਨ।
ਇਸ ਫੂਡ ਫੈਸਟਿਵਲ 'ਚ ਸਿਰਫ ਪਤੰਜਲੀ ਹੀ ਅਜਿਹੀ ਭਾਰਤੀ ਕੰਪਨੀ ਹੈ ਜਿਸ ਨੂੰ ਸੱਦਾ ਦਿੱਤਾ ਗਿਆ ਹੈ। ਪਤੰਜਲੀ ਆਯੁਰਵੇਦ ਦੇ ਨਿਰਮਾਤਾ ਬਾਬਾ ਰਾਮ ਦੇਵ ਤੇ ਬਾਲ ਕ੍ਰਿਸ਼ਣ ਨੇ ਇਸ ਸਾਲ ਮਈ 'ਚ ਦੱਸਿਆ ਸੀ ਕਿ ਕੰਪਨੀ ਦਾ ਵਿੱਤ ਸਾਲ 2016-17 'ਚ ਟਰਨਓਵਰ 10,561 ਕਰੋੜ ਰੁਪਏ ਸੀ। ਇਸ ਤੋਂ ਪਹਿਲਾਂ ਵੀ ਕਈ ਸੂਬਾ ਸਰਕਾਰਾਂ ਪਤੰਜਲੀ ਨਾਲ ਫੂਡ ਪਾਰਕ ਲਈ ਜ਼ਮੀਨ ਮੁਹੱਈਆ ਕਰਵਾਉਣ ਵਰਗੇ ਸਮਝੌਤੇ ਕਰ ਚੁੱਕੀ ਹੈ। ਇਸ ਸਾਲ ਦੀ ਸ਼ੁਰੂਆਤ 'ਚ ਹਰਿਆਣਾ ਦੀ ਬੀ.ਜੇ.ਪੀ. ਸਰਕਾਰ ਨੇ ਦਵਾਈਆਂ ਦੀ ਖੇਤੀ ਲਈ ਪਤੰਜਲੀ ਨਾਲ 53 ਏਕੜ ਜ਼ਮੀਨ ਦੀ ਡੀਲ ਫਾਇਨਲ ਕੀਤੀ ਸੀ। ਪਤੰਜਲੀ 2017-18 ਵਿੱਤ ਸਾਲ 'ਚ 100 ਫੀਸਦੀ ਵਾਧੇ ਦਾ ਅੰਦਾਜ਼ਾ ਲੈ ਕੇ ਚੱਲ ਰਹੀ ਹੈ।