ਹਰਿਆਣਾ ''ਚ ਸੜੀ ਹੋਈ ਹਾਲਤ ''ਚ ਮਿਲੀਆਂ ਮਾਂ ਅਤੇ ਡੇਢ ਸਾਲਾ ਧੀ ਦੀਆਂ ਲਾਸ਼ਾਂ

03/29/2022 12:10:57 PM

ਭਿਵਾਨੀ (ਭਾਸ਼ਾ)- ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਸੈਯ ਪਿੰਡ 'ਚ ਇਕ ਘਰ ਅੰਦਰੋਂ ਇਕ ਔਰਤ ਅਤੇ ਉਸ ਦੀ ਡੇਢ ਸਾਲਾ ਧੀ ਦੀਆਂ ਲਾਸ਼ਾਂ ਸੜੀ ਹੋਈ ਹਾਲਤ 'ਚ ਮਿਲੀਆਂ ਹਨ। ਇਸ ਸੰਬੰਧ 'ਚ ਔਰਤ ਦੇ ਪਿਤਾ ਨੇ ਉਸ ਦੇ ਸਹੁਰੇ ਪਰਿਵਾਰ ਵਿਰੁੱਧ ਦਰਜ ਕਤਲ ਦਾ ਮਾਮਲਾ ਦਰਜ ਕਰਵਾਇਆ ਹੈ। ਮ੍ਰਿਤਕ ਕਵਿਤਾ ਦੇ ਪਿਤਾ ਹਰਿਪਾਲ ਤੋਂ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਦੱਸਿਆ ਕਿ ਕਵਿਤਾ ਦੇ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਸੈਯ ਪਿੰਡ ਵਾਸੀ ਸੱਤਪਾਲ ਨਾਲ ਦੂਜਾ ਵਿਆਹ ਹੋਇਆ ਸੀ। ਕਵਿਤਾ ਦੀ ਪਹਿਲੇ ਪਤੀ ਤੋਂ 18 ਮਹੀਨੇ ਦੀ ਇਕ ਬੇਟੀ ਸੀ।

ਸ਼ਿਕਾਇਤ ਅਨੁਸਾਰ, ਵਿਆਹ ਤੋਂ ਬਾਅਦ ਕਵਿਤਾ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਧੀ ਅਤੇ ਦਾਜ ਨੂੰ ਲੈ ਕੇ ਲਗਾਤਾਰ ਪਰੇਸ਼ਾਨ ਅਤੇ ਤੰਗ ਕਰਦੇ ਸਨ। ਸ਼ਿਕਾਇਤ ਅਨੁਸਾਰ ਹਰਿਪਾਲ ਨੂੰ ਐਤਵਾਰ ਕਵਿਤਾ ਦੇ ਮਰਨ ਦੀ ਸੂਚਨਾ ਮਿਲੀ ਅਤੇ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੇ ਧੀ ਅਤੇ ਦੋਹਤੀ ਦੀਆਂ ਲਾਸ਼ਾਂ ਸੜੀ ਹੋਈ ਹਾਲਤ 'ਚ ਦੇਖੀਆਂ। ਥਾਣਾ ਸਦਰ ਇੰਜਾਰਜ ਪਵਨ ਸ਼ਰਮਾ ਨੇ ਦੱਸਿਆ ਕਿ ਹਰਿਪਾਲ ਤੋਂ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

DIsha

This news is Content Editor DIsha