ਪੰਜ ਤੱਤਾਂ 'ਚ ਵਿਲੀਨ ਹੋਏ ਸ਼ਹੀਦ ਮੇਜਰ ਅਨੂਜ ਸੂਦ, ਨਾਅਰਿਆਂ ਨਾਲ ਦਿੱਤੀ ਗਈ ਅੰਤਿਮ ਵਿਦਾਈ

05/05/2020 12:01:46 PM

ਪੰਚਕੂਲਾ-ਜੰਮੂ-ਕਸ਼ਮੀਰ ਦੇ ਹੰਦਵਾੜਾ 'ਚ ਅੱਤਵਾਦੀਆਂ ਨਾਲ ਮੁੱਠਭੇੜ ਦੌਰਾਨ ਸ਼ਹਾਦਤ ਪਾਉਣ ਵਾਲੇ ਮੇਜਰ ਅਨੂਜ ਸੂਦ ਪੰਜ ਤੱਤਾਂ 'ਚ ਵਿਲੀਨ ਹੋਏ। ਉਨ੍ਹਾਂ ਦੀ ਮ੍ਰਿਤਕ ਦੇਹ 12 ਵਿੰਗ ਏਅਰਫੋਰਸ ਸਟੇਸ਼ਨ ਚੰਡੀਗੜ੍ਹ ਪਹੁੰਚੀ ਸੀ। ਇਸ ਦੌਰਾਨ ਏਅਰਫੋਰਸ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ। ਮ੍ਰਿਤਕ ਦੇਹ ਲਿਆਂਦੇ ਜਾਣ ਸਬੰਧੀ ਸ਼ਹੀਦ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਗਈ।

ਆਰਮੀ ਦੇ ਰੀਤੀ ਰਿਵਾਜ ਮੁਤਾਬਕ ਸ਼ਹੀਦ ਦੀ ਮ੍ਰਿਤਕ ਦੇਹ ਗੱਡੀ ਰਾਹੀਂ ਲਿਆਂਦੀ ਗਈ। ਪੁੱਤਰ ਦੀ ਮ੍ਰਿਤਕ ਦੇਹ ਦੇ ਦਰਸ਼ਨ ਦੌਰਾਨ ਬ੍ਰਿਗੇਡੀਅਰ ਦੇ ਅਹੁਦੇ ਤੋਂ ਰਿਟਾਇਰਡ ਉਨ੍ਹਾਂ ਦੇ ਪਿਤਾ ਸੀ.ਕੇ. ਸੂਦ ਮਾਣ ਮਹਿਸੂਸ ਕਰ ਰਹੇ ਸੀ। ਸ਼ਹੀਦ ਦੀ ਮਾਂ ਅਤੇ ਪਤਨੀ ਨੇ ਵੀ ਸ਼ਹੀਦ ਅਨੂਜ ਸੂਦ ਦੀ ਬਹਾਦੁਰੀ ਨੂੰ ਸ਼ਰਧਾਂਜਲੀ ਦਿੱਤੀ।

12 ਵਿੰਗ ਏਅਰਫੋਰਸ ਸਟੇਸ਼ਨ ਤੋਂ ਸ਼ਹੀਦ ਮੇਜਰ ਅਨੂਜ ਸੂਦ ਦੀ ਮ੍ਰਿਤਕ ਦੇਹ ਸਿੱਧੀ ਫੌਜੀ ਸਨਮਾਣ ਨਾਲ ਚੰਡੀਮੰਦਿਰ ਸਥਿਤ ਕਮਾਂਡ ਹਸਪਤਾਲ ਲਿਜਾਈ ਗਈ। ਇਸ ਤੋਂ ਬਾਅਦ ਅੰਤਿਮ ਵਿਦਾਈ ਲਈ ਮਨੀਮਾਜਰਾ ਸ਼ਮਸ਼ਾਨਘਾਟ ਲਿਜਾਈ ਗਈ, ਜਿੱਥੇ ਪੂਰੇ ਫੌਜੀ ਮਾਣ-ਸਨਮਾਣ ਅਤੇ 'ਭਾਰਤ ਮਾਂ ਦੀ ਜੈ' ਨਾਅਰਿਆਂ ਨਾਲ ਅੰਤਿਮ ਵਿਦਾਈ ਦਿੱਤੀ ਗਈ। 

 

Iqbalkaur

This news is Content Editor Iqbalkaur