ਪੰਜ ਤੱਤਾਂ 'ਚ ਵਿਲੀਨ ਹੋਏ ਸ਼ਹੀਦ ਮੇਜਰ ਅਨੂਜ ਸੂਦ, ਨਾਅਰਿਆਂ ਨਾਲ ਦਿੱਤੀ ਗਈ ਅੰਤਿਮ ਵਿਦਾਈ

05/05/2020 12:01:46 PM

ਪੰਚਕੂਲਾ-ਜੰਮੂ-ਕਸ਼ਮੀਰ ਦੇ ਹੰਦਵਾੜਾ 'ਚ ਅੱਤਵਾਦੀਆਂ ਨਾਲ ਮੁੱਠਭੇੜ ਦੌਰਾਨ ਸ਼ਹਾਦਤ ਪਾਉਣ ਵਾਲੇ ਮੇਜਰ ਅਨੂਜ ਸੂਦ ਪੰਜ ਤੱਤਾਂ 'ਚ ਵਿਲੀਨ ਹੋਏ। ਉਨ੍ਹਾਂ ਦੀ ਮ੍ਰਿਤਕ ਦੇਹ 12 ਵਿੰਗ ਏਅਰਫੋਰਸ ਸਟੇਸ਼ਨ ਚੰਡੀਗੜ੍ਹ ਪਹੁੰਚੀ ਸੀ। ਇਸ ਦੌਰਾਨ ਏਅਰਫੋਰਸ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ। ਮ੍ਰਿਤਕ ਦੇਹ ਲਿਆਂਦੇ ਜਾਣ ਸਬੰਧੀ ਸ਼ਹੀਦ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਗਈ।PunjabKesari

ਆਰਮੀ ਦੇ ਰੀਤੀ ਰਿਵਾਜ ਮੁਤਾਬਕ ਸ਼ਹੀਦ ਦੀ ਮ੍ਰਿਤਕ ਦੇਹ ਗੱਡੀ ਰਾਹੀਂ ਲਿਆਂਦੀ ਗਈ। ਪੁੱਤਰ ਦੀ ਮ੍ਰਿਤਕ ਦੇਹ ਦੇ ਦਰਸ਼ਨ ਦੌਰਾਨ ਬ੍ਰਿਗੇਡੀਅਰ ਦੇ ਅਹੁਦੇ ਤੋਂ ਰਿਟਾਇਰਡ ਉਨ੍ਹਾਂ ਦੇ ਪਿਤਾ ਸੀ.ਕੇ. ਸੂਦ ਮਾਣ ਮਹਿਸੂਸ ਕਰ ਰਹੇ ਸੀ। ਸ਼ਹੀਦ ਦੀ ਮਾਂ ਅਤੇ ਪਤਨੀ ਨੇ ਵੀ ਸ਼ਹੀਦ ਅਨੂਜ ਸੂਦ ਦੀ ਬਹਾਦੁਰੀ ਨੂੰ ਸ਼ਰਧਾਂਜਲੀ ਦਿੱਤੀ।

PunjabKesari

12 ਵਿੰਗ ਏਅਰਫੋਰਸ ਸਟੇਸ਼ਨ ਤੋਂ ਸ਼ਹੀਦ ਮੇਜਰ ਅਨੂਜ ਸੂਦ ਦੀ ਮ੍ਰਿਤਕ ਦੇਹ ਸਿੱਧੀ ਫੌਜੀ ਸਨਮਾਣ ਨਾਲ ਚੰਡੀਮੰਦਿਰ ਸਥਿਤ ਕਮਾਂਡ ਹਸਪਤਾਲ ਲਿਜਾਈ ਗਈ। ਇਸ ਤੋਂ ਬਾਅਦ ਅੰਤਿਮ ਵਿਦਾਈ ਲਈ ਮਨੀਮਾਜਰਾ ਸ਼ਮਸ਼ਾਨਘਾਟ ਲਿਜਾਈ ਗਈ, ਜਿੱਥੇ ਪੂਰੇ ਫੌਜੀ ਮਾਣ-ਸਨਮਾਣ ਅਤੇ 'ਭਾਰਤ ਮਾਂ ਦੀ ਜੈ' ਨਾਅਰਿਆਂ ਨਾਲ ਅੰਤਿਮ ਵਿਦਾਈ ਦਿੱਤੀ ਗਈ। 

PunjabKesari

 


Iqbalkaur

Content Editor

Related News