ਕੇਜਰੀਵਾਲ ਸਣੇ ''ਆਪ'' ਦੇ 6 ਆਗੂਆਂ ''ਤੇ ਚੱਲੇਗਾ ਮਾਣਹਾਨੀ ਦਾ ਮੁਕੱਦਮਾ

03/25/2017 10:34:30 PM

ਨਵੀਂ ਦਿੱਲੀ— ਦਿੱਲੀ ਅਤੇ ਜ਼ਿਲਾ ਕ੍ਰਿਕਟ ਸੰਘ (ਡੀ. ਡੀ. ਸੀ. ਏ.) ਵਿਵਾਦ ''ਚ ਕੇਂਦਰੀ ਮੰਤਰੀ ਅਰੁਣ ਜੇਤਲੀ ਵਲੋਂ ਦਰਜ ਕਰਵਾਏ ਗਏ ਅਪਰਾਧਿਕ ਮਾਣਹਾਨੀ ਮਾਮਲੇ ''ਚ ਅੱਜ ਇਕ ਸਥਾਨਕ ਅਦਾਲਤ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ (ਆਪ) ਦੇ 5 ਹੋਰ ਆਗੂਆਂ ਵਿਰੁੱਧ ਦੋਸ਼ ਤੈਅ ਕੀਤੇ।  ਦੋਸ਼ ਤੈਅ ਹੋਣ ਮਗਰੋਂ ਹੁਣ ਕੇਜਰੀਵਾਲ ਸਣੇ ਆਪ ਦੇ ਹੋਰ ਮੁਲਜ਼ਮ ਆਗੂਆਂ ''ਤੇ ਮੁਕੱਦਮਾ ਚਲਾਇਆ ਜਾਵੇਗਾ। 
ਮੁੱਖ ਮੈਟਰੋਪਾਲਿਟਨ ਮੈਜਿਸਟ੍ਰੇਟ ਸੁਮਿਤ ਦਾਸ ਨੇ ਜਦੋਂ ਕਾਰਵਾਈ ਸ਼ੁਰੂ ਕੀਤੀ ਤਾਂ ਜੇਤਲੀ ਦੇ ਅਦਾਲਤ ''ਚ ਹਾਜ਼ਰ ਨਾ ਹੋਣ ਦੇ ਮੁੱਦੇ ''ਤੇ ਦੋਵਾਂ ਧਿਰਾਂ ਦੇ ਵਕੀਲਾਂ ਵਿਚਾਲੇ ਗਰਮਾ-ਗਰਮ ਬਹਿਸ ਹੋਈ।
ਅਦਾਲਤ ''ਚ ਮੋਜ਼ੂਦ ਕੇਜਰੀਵਾਲ ਸਣੇ ਹੋਰ ਮੁਲਜ਼ਮਾਂ ਨੇ ''ਗੰਭੀਰ ਖਤਰੇ'' ਦੀ ਸ਼ਿਕਾਇਤ ਕੀਤੀ। ਜਿਸਦੇ ਮਗਰੋਂ ਜੱਜ ਨੇ ਸਾਰੇ ਵਿਅਕਤੀਆਂ ਨੂੰ ਅਦਾਲਤ ਰੂਮ ''ਚੋਂ ਬਾਹਰ ਜਾਣ ਲਈ ਕਿਹਾ। ''ਆਪ'' ਦੇ ਹੋਰ ਆਗੂਆਂ- ਆਸ਼ੂਤੋਸ਼, ਕੁਮਾਰ ਵਿਸ਼ਵਾਸ, ਸੰਜੇ ਸਿੰਘ, ਰਾਘਵ ਚੱਢਾ ਅਤੇ ਦੀਪਕ ਵਾਜਪਾਈ ਵਿਰੁੱਧ ਦੋਸ਼ ਤੈਅ ਕੀਤੇ ਹਨ।