DCW ਦੀ ਹੈਲਪਲਾਈਨ ''ਤੇ ਇਕ ਸਾਲ ''ਚ ਆਏ 6 ਲੱਖ ਤੋਂ ਵੱਧ ਫ਼ੋਨ, ਸਭ ਤੋਂ ਵੱਧ ਘਰੇਲੂ ਹਿੰਸਾ ਦੇ ਮਾਮਲੇ

08/12/2023 6:15:20 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਿਊ.) ਦੇ ਹੈਲਪਲਾਈਨ ਨੰਬਰ 181 'ਤੇ ਪਿਛਲੇ ਇਕ ਸਾਲ 'ਚ (ਜੁਲਾਈ 2022 ਤੋਂ ਜੂਨ 2023 ਦਰਮਿਆਨ) 6.30 ਲੱਖ ਤੋਂ ਵੱਧ ਵਾਰ ਫ਼ੋਨ ਕੀਤਾ ਗਿਆ। ਡੀ.ਸੀ.ਡਬਲਿਊ. ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ : ਪਛਾਣ ਲੁਕਾ ਕੇ ਕੁੜੀ ਨਾਲ ਵਿਆਹ ਕਰਨ 'ਤੇ ਹੁਣ ਹੋਵੇਗੀ ਜੇਲ੍ਹ, ਰੇਪ ਦੇ ਮਾਮਲਿਆਂ 'ਚ ਮਿਲੇਗੀ ਫਾਂਸੀ

ਮਾਲੀਵਾਲ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹੈਲਪਲਾਈਨ ਦੇ ਮਾਧਿਅਮ ਨਾਲ ਇਸ ਮਿਆਦ ਦੌਰਾਨ ਘਰੇਲੂ ਹਿੰਸਾ, ਗੁਆਂਢੀਆਂ ਨਾਲ ਸੰਘਰਸ਼, ਰੇਪ ਅਤੇ ਜਿਨਸੀ ਸ਼ੋਸ਼ਣ, ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ), ਅਗਵਾ ਅਤੇ ਸਾਈਬਰ ਅਪਰਾਧ ਵਰਗੇ 92,004 ਮਾਮਲੇ ਦਰਜ ਕੀਤੇ ਗਏ। ਇਨ੍ਹਾਂ 'ਚ ਘਰੇਲੂ ਹਿੰਸਾ ਦੇ ਸਭ ਤੋਂ ਵੱਧ 38,342 ਮਾਮਲੇ ਦਰਜ ਕੀਤੇ ਗਏ ਹਨ। ਮਾਲੀਵਾਲ ਨੇ ਦੱਸਿਆ ਕਿ ਹੈਲਪਲਾਈਨ ਨੂੰ ਜ਼ਮੀਨੀ ਪੱਧਰ 'ਤੇ ਇਕ ਸਪੋਰਟ ਟੀਮ ਦਾ ਸਮਰਥਨ ਪ੍ਰਾਪਤ ਹੈ। ਡੀ.ਸੀ.ਡਬਲਿਊ. ਵਲੋਂ ਸੰਚਾਲਿਤ ਹੈਲਪਲਾਈਨ ਨੰਬਰ 181 ਮੁਸ਼ਕਲ 'ਚ ਫਸੀਆਂ ਔਰਤਾਂ ਲਈ 24 ਘੰਟੇ ਸੇਵਾ ਪ੍ਰਦਾਨ ਕਰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

DIsha

This news is Content Editor DIsha