ਮੁੰਬਈ ਵਰਗੇ ਹਮਲੇ ਦੀ ਤਿਆਰੀ ''ਚ ਪਾਕਿ, ਲਸ਼ਕਰ-ਏ-ਤੋਇਬਾ ਨੇ ਦਾਊਦ ਨਾਲ ਮਿਲਾਇਆ ਹੱਥ

05/11/2020 8:25:49 PM

ਨਵੀਂ ਦਿੱਲੀ (ਇੰਟ) : ਪਾਕਿਸਤਾਨ ਸਮਰਥਨ ਵਾਲਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਭਾਰਤ ਖਿਲਾਫ 2008 'ਚ ਕੀਤੇ ਗਏ ਮੁੰਬਈ 'ਚ ਅੱਤਵਾਦੀ ਹਮਲੇ ਵਰਗਾ ਕੋਈ ਵੱਡਾ ਹਮਲਾ ਕਰਣ ਦੀ ਸਾਜਿਸ਼ ਰਚ ਰਿਹਾ ਹੈ। ਚੋਟੀ ਦੇ ਇੰਟੈਲੀਜੈਂਸ ਨਿਯਮ ਦੇ ਅਨੁਸਾਰ ਲਸ਼ਕਰ ਨੇ ਆਪਣੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨਾਲ ਹੱਥ ਮਿਲਾਇਆ ਹੈ। ਇਸ 'ਚ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਉਸਦਾ ਪੂਰਾ ਸਾਥ ਦੇ ਰਹੀ ਹੈ।
ਸੂਤਰਾਂ ਨੇ ਜਾਣਕਾਰੀ ਦਿੱਤੀ ਕਿ ਪਾਕਿਸਤਾਨ 'ਚ ਰਹਿ ਰਿਹਾ ਦਾਊਦ ਇਬਰਾਹਿਮ ਐਤਵਾਰ ਨੂੰ ਇਸਲਾਮਾਬਾਦ ਸਥਿਤ ਆਪਣੇ ਫਾਰਮਹਾਊਸ 'ਚ ਦੇਖਿਆ ਗਿਆ ਹੈ। ਇਹ ਫਾਰਮਹਾਊਸ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ ਮੁਸ਼ੱਰਫ  ਦੇ ਘਰ ਦੇ ਕੋਲ ਹੈ। ਦਾਊਦ ਇੱਥੇ ਆਈ.ਐਸ.ਆਈ. ਦੇ ਅਫਸਰਾਂ ਦੇ ਨਾਲ-ਨਾਲ ਲਸ਼ਕਰ ਦੇ ਦੂਜੇ ਚੋਟੀ ਦੇ ਕਮਾਂਡਰ ਅਬਦੁਲ ਰਹਿਮਾਨ ਮੱਕੀ ਨੂੰ ਮਿਲਿਆ ਜੋ ਇਸ ਸਾਜਿਸ਼ ਲਈ ਖਾਸ ਤੌਰ 'ਤੇ ਕਰਾਚੀ ਆਇਆ ਸੀ ।  ਇਸ ਮੁਲਾਕਾਤ 'ਚ ਦੋਨਾਂ ਨੇ ਹਮਲੇ ਦਾ ਪਲਾਨ ਬਣਾਇਆ ਹੈ। ਆਈ.ਐਸ.ਆਈ. ਨੇ ਦਾਊਦ ਇਬਰਾਹਿਮ ਦੀ ਡੀ ਕੰਪਨੀ ਨੂੰ ਭਾਰਤ ਦੇ ਵੱਖ-ਵੱਖ ਹਿੱਸਿਆਂ 'ਚ ਹਥਿਆਰ ਪਹੁੰਚਾਣ ਦਾ ਵੀ ਟਾਸਕ ਦਿੱਤਾ ਹੈ।  ਆਈ.ਐਸ.ਆਈ. ਚਾਹੁੰਦੀ ਹੈ ਕਿ ਲਸ਼ਕਰ-ਏ-ਤੋਇਬਾ ਡੀ ਕੰਪਨੀ ਦੇ ਕਾਰਜਕਰਤਾਵਾਂ ਦਾ ਇਸਤੇਮਾਲ ਇਸ ਹਮਲਿਆਂ ਲਈ ਕਰੇ।

ਕੋਵਿਡ ਦੇ ਮਾਹੌਲ ਦਾ ਫਾਇਦਾ ਚੁੱਕ ਕੇ ਭੇਜੇ ਜਾਣਗੇ ਹਥਿਆਰ
ਖੁਫੀਆ ਏਜੰਸੀ ਵਲੋਂ ਇੰਟਰਸੈਪਟ ਕੀਤੀ ਗਈ ਸੂਚਨਾ ਮੁਤਾਬਕ ਲਸ਼ਕਰ ਸਮੁੰਦਰ ਦੇ ਰਸਤੇ ਗੁਜਰਾਤ ਅਤੇ ਮਹਾਰਾਸ਼ਟਰ 'ਚ ਹਥਿਆਰ ਭੇਜਣ ਦੀ ਸਾਜਿਸ਼ ਰਚ ਰਿਹਾ ਹੈ।  ਇਸ ਸੂਚਨਾ ਮੁਤਾਬਕ ਪਾਕਿਸਤਾਨੀ ਖੁਫੀਆ ਏਜੰਸੀ ਇਸ ਸਮੇਂ ਭਾਰਤ  ਦੇ ਵੱਡੇ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਕੇ ਉੱਥੇ ਸ਼ਾਂਤੀ ਭੰਗ ਕਰਣ ਦੇ ਮਕਸਦ ਨਾਲ ਹਮਲੇ ਦੀ ਸਾਜਿਸ਼ ਰਚ ਰਚੀ ਹੈ ਕਿਉਂਕਿ ਇਸ ਸਮੇਂ ਬਹੁਤੀਆਂ ਭਾਰਤੀ ਸੁਰੱਖਿਆ ਏਜੰਸੀਆਂ ਕੋਵਿਡ-19 ਨਾਲ ਲੜਨ 'ਚ ਲੱਗੀਆਂ ਹਨ ।

Inder Prajapati

This news is Content Editor Inder Prajapati