ਹੋਟਲ ਕਾਰੋਬਾਰੀ ਨੂੰ ਧਮਕਾਉਣ ਦੇ ਮਾਮਲੇ ''ਚ ਦਾਊਦ ਦਾ ਸਹਿਯੋਗੀ ਗ੍ਰਿਫਤਾਰ

06/23/2018 9:45:36 PM

ਮੁੰਬਈ—ਭਗੋੜਾ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨਾਲ ਕਥਿਤ ਤੌਰ 'ਤੇ ਸੰਬੰਧਿਤ ਇਕ ਵਿਅਕਤੀ ਨੂੰ ਪੁਲਸ ਨੇ ਇਕ ਹੋਟਲ ਕਾਰੋਬਾਰੀ ਨੂੰ ਧਮਕਾਉਣ ਦੇ ਦੋਸ਼ 'ਚ ਅੱਜ ਗ੍ਰਿਫਤਾਰ ਕਰ ਲਿਆ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਅੱਜ ਦੱਸਿਆ ਕਿ ਮੁੰਬਈ ਪੁਲਸ ਦੇ ਵਸੂਲੀ ਰੋਕੂ ਸੈੱਲ (ਏ.ਈ.ਸੀ.) ਨੇ ਪਾਕਿਸਤਾਨ ਤੋਂ ਰੁਪਏ ਮਿਲਣ ਤੋਂ ਬਾਅਦ ਹੋਟਲ ਕਾਰੋਬਾਰੀ 'ਤੇ ਹਮਲੇ ਦੀ ਸਾਜ਼ਿਸ਼ ਰੱਚਦੇ ਸਮੇਂ ਰਾਮਦਾਸ ਰਹਾਣੇ (41) ਨੂੰ ਗ੍ਰਿਫਤਾਰ ਕਰ ਲਿਆ।
ਪੁਲਸ ਡਿਪਟੀ ਕਮਿਸ਼ਨਰ ਦਿਲੀਪ ਸਾਵੰਤ ਨੇ ਦੱਸਿਆ ਕਿ ਅਸੀਂ ਦਾਊਦ ਇਬਰਾਹਿਮ ਗੈਂਗ ਦੇ ਇਕ ਅਹਿਮ ਮੈਂਬਰ ਰਾਮਦਾਸ ਰਹਾਣੇ ਨੂੰ ਗ੍ਰਿਫਤਾਰ ਕੀਤਾ ਹੈ ਜੋ ਇਕ ਹੋਟਲ ਕਾਰੋਬਾਰੀ ਨੂੰ ਧਮਕਾ ਰਿਹਾ ਸੀ ਅਤੇ ਉਸ ਤੋਂ ਜ਼ਬਰਦਸਤੀ ਵਸੂਲੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਸਾਵੰਤ ਨੇ ਕਿਹਾ ਕਿ ਹੋਟਲ ਕਾਰੋਬਾਰੀ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਤੋਂ ਧਮਕੀ ਵਾਲੇ ਫੋਨ ਆ ਰਹੇ ਸਨ।