ਦਾਊਦ ਇਬਰਾਹਿਮ ਦੇ ਸਾਥੀ ਲੰਬੂ ਸ਼ਕੀਲ ਦੀ ਹਸਪਤਾਲ ''ਚ ਮੌਤ

03/25/2019 1:14:51 PM

ਮੁੰਬਈ— ਅੰਡਰਵਲਰਡ ਡੌਨ ਅਤੇ ਭਗੌੜਾ ਅਪਰਾਧੀ ਦਾਊਦ ਇਬਰਾਹਿਮ ਦੇ ਇਕ ਸਾਬਕਾ ਸਹਾਇਕ ਲੰਬੂ ਸ਼ਕੀਲ ਦੀ ਸੋਮਵਾਰ ਨੂੰ ਮੁੰਬਈ ਦੇ ਇਕ ਹਸਪਤਾਲ 'ਚ ਮੌਤ ਹੋ ਗਈ ਹੈ। ਲੰਬੂ ਸ਼ਕੀਲ ਦਾ ਅਸਲੀ ਨਾਂ ਸ਼ਕੀਲ ਅਹਿਮਦ ਸੀ। ਉਸ ਦੇ ਲੰਬੇ ਕੱਦ-ਕਾਠ ਲਈ ਉਸ ਨੂੰ ਲੰਬੂ ਸ਼ਕੀਲ ਕਿਹਾ ਜਾਂਦਾ ਸੀ। ਮੁੰਬਈ ਦੇ ਜਸਲੋਕ ਹਸਪਤਾਲ 'ਚ ਲੰਬੀ ਬੀਮਾਰੀ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਲੰਬੂ ਸ਼ਕੀਲ 1993 ਮੁੰਬਈ ਬੰਬ ਧਮਾਕਿਆਂ 'ਚ ਦੇਸ਼ 'ਚ ਵਿਸਫੋਟਕ ਸਮੱਗਰੀ ਦੀ ਤਸਕਰੀ ਕਰਨ ਅਤੇ ਬੰਬ ਧਮਾਕਿਆਂ ਨੂੰ ਅੰਜਾਮ ਦੇਣ ਦੇ ਮਾਮਲੇ ਵਿਚ ਮੁੱਖ ਦੋਸ਼ੀ ਸੀ। ਦੱਸਿਆ ਜਾਂਦਾ ਹੈ ਕਿ ਸ਼ਕੀਲ ਦਾਊਦ ਦੀ ਡੀ ਕੰਪਨੀ ਦਾ ਫਾਈਨੈਂਸ ਦਾ ਕੰਮ ਦੇਖਦਾ ਸੀ।

ਦੱਸਣਯੋਗ ਹੈ ਕਿ ਦਾਊਦ ਇਬਰਾਹਿਮ 1993 'ਚ ਹੋਏ ਬੰਬ ਧਮਾਕਿਆਂ ਦਾ ਮੁੱਖ ਦੋਸ਼ੀ ਹੈ। ਇਸ ਤੋਂ ਇਲਾਵਾ ਉਸ 'ਤੇ ਕਈ ਕੇਸ ਚੱਲ ਰਹੇ ਹਨ। ਦਾਊਦ ਭਾਰਤ ਛੱਡ ਕੇ ਜਾ ਚੁੱਕਾ ਹੈ। ਉਹ ਗਲੋਬਲ ਅੱਤਵਾਦੀ ਐਲਾਨ ਹੋ ਚੁੱਕਾ ਹੈ। 2006 'ਚ ਭਾਰਤ ਸਰਕਾਰ ਨੇ ਪਾਕਿਸਤਾਨ ਨੂੰ 38 ਵਾਂਟੇਡ ਅਪਰਾਧੀਆਂ ਦੀ ਸੂਚੀ ਸੌਂਪੀ ਸੀ, ਜਿਸ 'ਚ ਦਾਊਦ ਇਬਰਾਹਿਮ ਦਾ ਨਾਂ ਸੀ।

Tanu

This news is Content Editor Tanu