ਗੁਜਰਾਤ : ਇਨ੍ਹਾਂ ਬੇਟੀਆਂ ਨੇ 13 ਘੰਟੇ ਤੱਕ ਉਲਟਾ ਦੌੜ ਬਣਾਇਆ ਖਾਸ ਰਿਕਾਰਡ

10/04/2019 3:53:06 PM

ਅਹਿਮਦਾਬਾਦ— ਗੁਜਰਾਤ ਦੇ ਬਾਰਡੋਲੀ ਸ਼ਹਿਰ ਦੀਆਂ 2 ਕੁੜੀਆਂ ਨੇ ਵੀਰਵਾਰ ਨੂੰ ਲਗਾਤਾਰ 13 ਘੰਟੇ ਤੱਕ ਉਲਟੀ ਦਿਸ਼ਾ 'ਚ ਦੌੜ ਕੇ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ। ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮੌਕੇ ਹੋ ਰਹੇ ਪ੍ਰੋਗਰਾਮਾਂ ਦੇ ਕ੍ਰਮ 'ਚ ਇਨ੍ਹਾਂ ਦੋਹਾਂ ਕੁੜੀਆਂ ਨੇ ਬਾਰਡੋਲੀ ਤੋਂ ਡਾਂਡੀ ਤੱਕ ਉਲਟੀ ਦਿਸ਼ਾ 'ਚ ਦੌੜ ਕੇ 13 ਘੰਟਿਆਂ 'ਚ ਕੁੱਲ 53 ਕਿਲੋਮੀਟਰ ਦੀ ਦੂਰੀ ਨੂੰ ਪੂਰਾ ਕੀਤਾ। ਆਪਣੀ ਇਸ ਖਾਸ ਕੋਸ਼ਿਸ਼ ਤੋਂ ਬਾਅਦ ਗਿਨੀਜ਼ ਬੁੱਕ 'ਚ ਨਾਂ ਦਰਜ ਕਰਵਾਉਣ ਦੀ ਐਪਲੀਕੇਸ਼ਨ ਦੇਣ ਵਾਲੀਆਂ ਇਨ੍ਹਾਂ ਕੁੜੀਆਂ ਦਾ ਨਾਂ ਟਵਿੰਕਲ ਠਾਕੋਰ ਅਤੇ ਸਵਾਤੀ ਠਾਕੋਰ ਹੈ ਅਤੇ ਇਹ ਦੋਵੇਂ ਗੁਜਰਾਤ ਦੇ ਬਾਰਡੋਲੀ ਦੀਆਂ ਵਾਸੀ ਹਨ। ਦੋਵੇਂ ਕੁੜੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੇ ਗਏ ਭਾਰਤ ਦੀ ਲਕਸ਼ਮੀ ਕੈਂਪੇਨ ਤੋਂ ਪ੍ਰਭਾਵਿਤ ਹੋ ਕੇ ਇਸ ਖਾਸ ਕੋਸ਼ਿਸ਼ ਨੂੰ ਅੰਜਾਮ ਤੱਕ ਪਹੁੰਚਾਇਆ।

ਸਵਾਤੀ ਅਤੇ ਟਵਿੰਕਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੀ.ਐੱਮ. ਮੋਦੀ ਦੀ ਨਾਰੀ ਮਜ਼ਬੂਤੀਕਰਨ ਦੇ ਸੰਦੇਸ਼ ਨਾਲ ਇਸ ਖਾਸ ਰਿਕਾਰਡ ਦੀ ਪਹਿਲ ਕੀਤੀ ਸੀ। ਦੋਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਖਾਸ ਦੌੜ ਨਾਲ ਲੋਕਾਂ ਨੂੰ ਔਰਤ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ। ਸਵਾਤੀ ਅਤੇ ਟਵਿੰਕਲ ਨੇ ਦੱਸਿਆ ਕਿ ਉਨ੍ਹਾਂ ਨੇ ਮੰਗਲਵਾਰ ਸ਼ਾਮ ਕਰੀਬ 5 ਵਜੇ ਬਾਰਡੋਲੀ ਤੋਂ ਆਪਣੀ ਇਸ ਦੌੜ ਦੀ ਸ਼ੁਰੂਆਤ ਕੀਤੀ ਸੀ ਅਤੇ ਬੁੱਧਵਾਰ ਸਵੇਰੇ 9 ਵਜੇ ਸਿ ਨੂੰ ਡਾਂਡੀ 'ਚ ਖਤਮ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਹੁਣ ਉਹ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਆਪਣਾ ਨਾਂ ਦਰਜ ਕਰਵਾਉਣ ਲਈ ਆਪਣੀ ਐਪਲੀਕੇਸ਼ਨ ਭੇਜ ਰਹੀਆਂ ਹਨ, ਜਿਸ ਨਾਲ ਇਸ ਤਰ੍ਹਾਂ ਦੀ ਕੋਸ਼ਿਸ਼ ਨੂੰ ਪਛਾਣ ਦਿਵਾਈ ਜਾ ਸਕੇ। ਸਵਾਤੀ ਠਾਕੋਰ ਨੇ ਕਿਹਾ ਕਿ ਉਨ੍ਹਾਂ ਨੇ ਇਸ ਦੌੜ ਨੂੰ ਪੀ.ਐੱਮ. ਮੋਦੀ ਦੇ ਉਸ ਸੰਦੇਸ਼ ਤੋਂ ਬਾਅਦ ਸ਼ੁਰੂ ਕੀਤਾ, ਜਿਸ 'ਚ ਮੋਦੀ ਨੇ ਕਿਹਾ ਸੀ ਕਿ ਦੇਸ਼ ਨੂੰ ਸਾਡੀਆਂ ਬੇਟੀਆਂ ਦੀਆਂ ਪ੍ਰਤਿਭਾਵਾਂ ਨੂੰ ਸਨਮਾਨਤ ਕਰਨ ਅਤੇ ਇਸ ਨੂੰ ਉਤਸ਼ਾਹਤ ਕਰਨ ਦੀ ਜ਼ਰੂਰਤ ਹੈ। ਸਵਾਤੀ ਨੇ ਕਿਹਾ ਕਿ ਭਾਰਤ ਦੀ ਹਰ ਔਰਤ 'ਚ ਕਿਸੇ ਨਾ ਕਿਸੇ ਤਰ੍ਹਾਂ ਦੀ ਪ੍ਰਤਿਭਾ ਜ਼ਰੂਰ ਹੈ, ਸਿਰਫ਼ ਇਸ ਨੂੰ ਨਿਖਾਰੇ ਜਾਣ ਦੀ ਜ਼ਰੂਰਤ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ 'ਚ 'ਮਨ ਕੀ ਬਾਤ' ਪ੍ਰੋਗਰਾਮ 'ਚ ਆਪਣੇ ਸੰਬੋਧਨ ਦੌਰਾਨ ਮੋਦੀ ਨੇ ਕਿਹਾ ਸੀ ਕਿ ਦੀਵਾਲੀ 'ਚ ਚੰਗੀ ਕਿਸਮਤ ਅਤੇ ਖੁਸ਼ਹਾਲੀ ਦੇ ਰੂਪ 'ਚ ਲਕਸ਼ਮੀ ਦਾ ਘਰ-ਘਰ ਸਵਾਗਤ ਹੁੰਦਾ ਹੈ। ਸਾਡੀ ਸੰਸਕ੍ਰਿਤੀ 'ਚ ਬੇਟੀਆਂ ਨੂੰ ਲਕਸ਼ਮੀ ਮੰਨਿਆ ਗਿਆ ਹੈ, ਕਿਉਂਕਿ ਬੇਟੀ ਚੰਗੀ ਕਿਸਮਤ ਅਤੇ ਖੁਸ਼ਹਾਲੀ ਲਿਆਉਂਦੀ ਹੈ।'' ਉਨ੍ਹਾਂ ਨੇ ਕਿਹਾ,''ਸਾਡੇ ਵਿਚ ਕਈ ਅਜਿਹੀਆਂ ਬੇਟੀਆਂ ਹੋਣਗੀਆਂ ਜੋ ਆਪਣੀ ਮਿਹਨਤ ਅਤੇ ਲਗਨ ਨਾਲ, ਟੈਲੇਂਟ ਨਾਲ ਪਰਿਵਾਰ, ਸਮਾਜ ਅਤੇ ਦੇਸ਼ ਦਾ ਨਾਂ ਰੋਸ਼ਨ ਕਰ ਰਹੀਆਂ ਹੋਣਗੀਆਂ।'' ਮੋਦੀ ਨੇ ਕਿਹਾ ਕਿ ਇਨ੍ਹਾਂ ਬੇਟੀਆਂ ਦੀ ਉਪਲੱਬਧੀਆਂ ਨੂੰ ਸੋਸ਼ਲ ਮੀਡੀਆ 'ਚ ਵਧ ਤੋਂ ਵਧ ਸ਼ੇਅਰ ਕਰੋ। ਇਸ ਬਾਰੇ 'ਭਾਰਤ ਦੀ ਲਕਸ਼ਮੀ ਦੇ ਨਾਲ' ਹੈਸ਼ਟੈਗ ਦੀ ਵਰਤੋਂ ਕਰੋ।


DIsha

Content Editor

Related News