ਘਰ ''ਚ ਮਾਸੂਮ ਧੀ ਦੀ ਮੌਤ ਪਰ ਹਸਪਤਾਲ ''ਚ ਫਰਜ਼ ਨਿਭਾਉਂਦਾ ਰਿਹਾ ਡਾਕਟਰ

04/30/2020 12:50:28 PM

ਹੋਸ਼ੰਗਾਬਾਦ-ਪੂਰਾ ਦੇਸ਼ ਇਸ ਸਮੇਂ ਕੋਰੋਨਾ ਸੰਕਟ ਨਾਲ ਲੜ ਰਿਹਾ ਹੈ ਅਤੇ ਡਾਕਟਰ ਸਾਰਾ ਕੁਝ ਭੁੱਲ ਕੇ ਲੋਕਾਂ ਦੀ ਜਾਨ ਬਚਾਉਣ 'ਚ ਜੁੱਟੇ ਹਨ। ਇਸੇ ਦੌਰਾਨ ਮੱਧ ਪ੍ਰਦੇਸ਼ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਦਿਲ ਨੂੰ ਝੰਜੋੜ ਰਿਹਾ ਹੈ। ਦਰਅਸਲ ਇੱਥੇ ਇਕ ਡਾਕਟਰ ਦੀ 15 ਮਹੀਨਿਆਂ ਦੀ ਧੀ ਦੀ ਮੌਤ ਹੋ ਗਈ ਹੈ ਪਰ ਡਾਕਟਰ ਨੇ ਧੀ ਦੀ ਮੌਤ ਦੀ ਖਬਰ ਸੁਣ ਕੇ ਵੀ ਮੌਕੇ 'ਤੇ ਆਪਣੀ ਡਿਊਟੀ ਨੂੰ ਬਖੂਬੀ ਨਿਭਾਉਂਦਾ ਰਿਹਾ। 

ਦੱਸਣਯੋਗ ਹੈ ਕਿ ਹੋਸ਼ੰਗਾਬਾਦ ਜ਼ਿਲੇ 'ਚ ਤਾਇਨਾਤ ਡਾਕਟਰ ਦੇਵਿੰਦਰ ਮਹਿਰਾ ਨੂੰ ਐਮਰਜੰਸੀ ਸਥਿਤੀ 'ਚ ਇਕ ਹਫਤੇ ਲਈ ਇੰਦੌਰ ਭੇਜਿਆ ਗਿਆ। ਡਾਕਟਰ ਮਹਿਰਾ ਲਈ ਇੰਦੌਰ ਜਾਣਾ ਇੰਨਾ ਅਸਾਨ ਨਹੀ ਸੀ ਕਿਉਂਕਿ ਉਨ੍ਹਾਂ ਦੀ 15 ਮਹੀਨਿਆਂ ਦੀ ਧੀ ਦੀ ਹਾਲਤ ਨਾਜ਼ੁਕ ਸੀ ਪਰ ਕੋਰੋਨਾ ਦੇ ਕਹਿਰ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਨੂੰ ਇੰਦੌਰ ਜਾਣਾ ਪਿਆ। ਇਸੇ ਦੌਰਾਨ ਪਿਤਾ ਦਾ ਹੱਥ ਦੂਰ ਹੋਇਆ ਅਤੇ ਉਸ ਦੀ ਲਾਡਲੀ ਜ਼ਿੰਦਗੀ ਦੀ ਜੰਗ ਹਾਰ ਗਈ। ਧੀ ਦੀ ਮੌਤ ਦੀ ਖਬਰ ਸੁਣਦਿਆਂ ਹੀ ਡਾਕਟਰ ਮਹਿਰਾ ਦੁਖੀ ਸੀ ਪਰ ਫਿਰ ਵੀ ਉਹ ਆਪਣੇ ਫਰਜ਼ ਨਿਭਾਉਂਦੇ ਰਹੇ। ਡਾਕਟਰ ਸਿਰਫ ਇਕੋ ਹੀ ਗੱਲ ਕਹਿ ਰਿਹਾ ਸੀ ਕਿ ਮੇਰੀ ਧੀ ਤਾਂ ਨਹੀ ਰਹੀ ਪਰ ਹੁਣ ਇੰਦੌਰ ਨੂੰ ਮੇਰੀ ਜਰੂਰਤ ਹੈ। ਇਸੇ ਦੌਰਾਨ ਦੂਜੇ ਅਧਿਕਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਤਾਂ ਏ.ਡੀ.ਐੱਮ. ਨੇ ਫਿਰ ਉਨ੍ਹਾਂ ਇੰਦੌਰ ਤੋਂ ਹੋਸ਼ੰਗਾਬਾਦ ਜਾਣ ਲਈ ਆਗਿਆ ਦੇ ਦਿੱਤੀ। ਡਾਕਟਰ ਦੇਵਿੰਦਰ ਮਹਿਰਾ ਬੁੱਧਵਾਰ ਨੂੰ ਆਪਣੇ ਘਰ ਹੋਸ਼ੰਗਾਬਾਦ ਪਹੁੰਚ ਗਏ।

Iqbalkaur

This news is Content Editor Iqbalkaur