ਮਾਂ ਦੀ ਮੌਤ ਦਾ ਸਦਮਾ ਨਾ ਸਹਿ ਸਕੀ ਧੀ, ਹਸਪਤਾਲ ਦੀ ਚੌਥੀ ਮੰਜ਼ਲ ਤੋਂ ਮਾਰੀ ਛਾਲ, ਵੀਡੀਓ ਬਣਾਉਂਦੇ ਰਹੇ ਲੋਕ

04/22/2021 12:59:19 PM

ਰਾਏਸੇਨ– ਕਹਿੰਦੇ ਹਨ ਦੁਨੀਆ ’ਚ ਮਾਂ ਤੋਂ ਵੱਡਾ ਕੋਈ ਨਹੀਂ ਹੁੰਦਾ, ਹਰੇਕ ਬੱਚਾ ਚਾਹੁੰਦਾ ਹੈ ਕਿ ਉਸ ਦੇ ਸਿਰ ’ਤੇ ਹਮੇਸ਼ਾ ਮਾਂ ਦਾ ਹੱਥ ਹੋਵੇ ਪਰ ਜਦੋਂ ਮਾਂ ਸਾਥ ਛੱਡ ਜਾਵੇ ਤਾਂ ਬੱਚੇ ਇਹ ਦੁਖ ਸਹਾਰ ਨਹੀਂ ਸਕਦੇ। ਅਜਿਹੀ ਹੀ ਇਕ ਘਟਨਾ ਰਾਏਸੇਨ ਦੇ ਮੰਡੀਦੀਪ ਤੋਂ ਸਾਹਮਣੇ ਆਈ ਹੈ ਜਿਥੇ ਇਕ 23 ਸਾਲਾ ਕੁੜੀ ਨੂੰ ਜਿਵੇਂ ਹੀ ਪਤਾ ਲੱਗਾ ਕਿ ਉਸ ਦੀ ਮਾਂ ਹੁਣ ਇਸ ਦੁਨੀਆ ’ਤੇ ਨਹੀਂ ਰਹੀ ਤਾਂ ਕੁੜੀ ਨੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਦਾ ਫੈਸਲਾ ਕਰ ਲਿਆ। ਪਰਿਵਾਰ ਵਾਲਿਆਂ ਦੇ ਵਿਰੋਧ ਦੇ ਬਾਵਜੂਦ ਕੁੜੀ ਹਸਪਤਾਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰਨ ਲਈ ਬਾਲਕੋਲੀ ’ਤੇ ਲਟਕ ਗਈ। ਘਰ ਦੀਆਂ ਕੁਝ ਜਨਾਨੀਆਂ ਨੇ ਕੁਝ ਦੇਰ ਤਕ ਕੁੜੀ ਨੂੰ ਹੇਠਾਂ ਡਿੱਗਣ ਤੋਂ ਬਚਾਉਣ ਲਈ ਸੰਘਰਸ਼ ਕੀਤਾ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਉਨ੍ਹਾਂ ਕੋਲੋਂ ਕੁੜੀ ਦਾ ਹੱਥ ਛੁੱਟ ਗਿਆ ਅਤੇ ਉਹ ਹੇਠਾਂ ਜ਼ਮੀਨ ’ਤੇ ਜਾ ਡਿੱਗੀ ਅਤੇ ਉਸ ਦੀ ਮੌਤ ਹੋ ਗਈ। ਇਸ ਘਟਨਾ ਦੀ ਰੌਂਗਟੇ ਖੜ੍ਹੇ ਕਰ ਦੇਣਵਾਲੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 

ਇਹ ਵੀ ਪੜ੍ਹੋ– ਕੋਰੋਨਾ ਦੇ ਟੁੱਟੇ ਸਾਰੇ ਰਿਕਾਰਡ, ਦੇਸ਼ 'ਚ ਪਿਛਲੇ 24 ਘੰਟਿਆਂ 'ਚ 3 ਲੱਖ ਦੇ ਪਾਰ ਨਵੇਂ ਮਾਮਲੇ ਆਏ ਸਾਹਮਣੇ

 

ਇਹ ਵੀ ਪੜ੍ਹੋ– ਆਕਸੀਜਨ, ICU ਬੈੱਡ, ਵੈਂਟੀਲੇਟਰ ਨੂੰ ਲੈ ਕੇ ਘਬਰਾਓ ਨਾ, ਜਾਣੋ ਮਰੀਜ਼ ਨੂੰ ਕਦੋਂ ਪੈਂਦੀ ਹੈ ਇਨ੍ਹਾਂ ਦੀ ਲੋੜ

ਵੀਡੀਓ ਬਣਾਉਂਦੇ ਰਹੇ ਤਮਾਸ਼ਬੀਨ
ਇਸ ਘਟਨਾ ’ਚ ਇਕ ਵੱਡੀ ਲਾਪਰਵਾਹੀ ਵੀ ਸਾਹਮਣੇ ਆਈ ਹੈ ਕਿ ਜਦੋਂ ਕੁੜੀ ਖੁਦਕੁਸ਼ੀ ਕਰ ਰਹੀ ਸੀ ਤਾਂ ਲੋਕ ਉਸ ਨੂੰ ਬਚਾਉਣ ਦੀ ਬਜਾਏ ਵੀਡੀਓ ਬਣਾਉਂਦੇ ਰਹੇ। ਰੌਲਾ ਸੁਣ ਕੇ ਹਸਪਤਾਲ ਦੀ ਇਮਾਰਤ ਦੇ ਹੇਠਾਂ ਭੀੜ ਇਕੱਠੀ ਹੋ ਗਈ ਸੀ ਪਰ ਹੇਠਾਂ ਖੜ੍ਹੇ ਦਰਜਨਾਂ ਲੋਕ ਤਮਾਸ਼ਾ ਵੇਖਦੇ ਰਹੇ ਅਤੇ ਵੀਡੀਓ ਬਣਾਉਂਦੇ ਰਹੇ। ਕਿਸੇ ਨੇ ਉਸ ਕੁੜੀ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਕੁੜੀ ਹੇਠਾਂ ਡਿੱਗ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ, ਉਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਜਿਥੇ ਉਸ ਨੇ ਦਮ ਤੋੜ ਦਿੱਤਾ। 

ਇਹ ਵੀ ਪੜ੍ਹੋ– ਜਨਵਰੀ ਤੋਂ ਹੁਣ ਤਕ ਕੋਰੋਨਾ ਵੈਕਸੀਨ ਦੀਆਂ 44 ਲੱਖ ਤੋਂ ਜ਼ਿਆਦਾ ਖੁਰਾਕਾਂ ਬਰਬਾਦ, RTI ਦਾ ਖੁਲਾਸਾ

Rakesh

This news is Content Editor Rakesh