ਨੂੰਹ ਪੈਸਿਆਂ ਦੇ ਲਾਲਚ ''ਚ ਸਹੁਰੇ ਘਰ ''ਚ ਹੀ ਚੱਲਾ ਰਹੀ ਸੀ ਗੰਦਾ ਕੰਮ

02/28/2017 10:19:58 AM

ਪਲਵਲ— ਸੋਮਵਾਰ ਦੀ ਸਵੇਰ ਇਕ ਬਜ਼ੁਰਗ ਔਰਤ ਨੇ ਆਪਣੀ ਹੀ ਨੂੰਹ ਦੇ ਖਿਲਾਫ ਪੁਲਸ ''ਚ ਸ਼ਿਕਾਇਤ ਦਰਜ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ''ਚ ਔਰਤ ਨੇ ਆਪਣੀ ਨੂੰਹ ਦੇ ਖਿਲਾਫ ਘਰ ''ਚ ਸੈਕਸ ਰੈਕੇਟ ਚਲਾਉਣ ਦੀ ਸ਼ਿਕਾਇਤ ਕੀਤੀ ਹੈ। ਪੁਲਸ ਨੇ ਔਰਤ ਦੀ ਸ਼ਿਕਾਇਤ ''ਤੇ ਉਸ ਦੀ ਨੂੰਹ ਨੂੰ 2 ਲੋਕਾਂ ਨਾਲ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੋਸ਼ੀ ਔਰਤ ਅਤੇ ਦੋਹਾਂ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਥਾਣਾ ਇੰਚਾਰਜ ਸੁਮਨ ਕੁਮਾਰ ਨੇ ਦੱਸਿਆ ਕਿ ਸੋਮਵਾਰ ਦੀ ਸਵੇਰ ਜਦੋਂ ਉਹ ਬੱਸ ਸਟੈਂਡ ਨੇੜੇ ਗਸ਼ਤ ''ਤੇ ਸਨ, ਉਦੋਂ ਉੱਥੇ ਰਹਿਣ ਵਾਲੀ ਇਕ ਔਰਤ ਨੇ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਕਿ ਮੇਰਾ ਬੇਟਾ ਅਤੇ ਉਸ ਦੀ ਪਤਨੀ ਆਪਣੇ ਬੱਚਿਆਂ ਸਮੇਤ ਮੇਰੇ ਹੀ ਮਕਾਨ ''ਚ ਰਹਿੰਦੇ ਸਨ। ਕਰੀਬ ਇਕ ਸਾਲ ਪਹਿਲਾਂ ਮੇਰਾ ਬੇਟਾ ਲਾਪਤਾ ਹੋ ਗਿਆ ਸੀ, ਜਿਸ ਦਾ ਅੱਜ ਤੱਕ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ। ਔਰਤ ਨੇ ਦੋਸ਼ ਲਾਇਆ ਕਿ ਜਦੋਂ ਤੋਂ ਉਸ ਦਾ ਬੇਟਾ ਲਾਪਤਾ ਹੋਇਆ, ਉਦੋਂ ਤੋਂ ਉਸ ਦੇ ਬੇਟੇ ਦੀ ਪਤਨੀ ਪੈਸੇ ਦੇ ਲਾਲਚ ''ਚ ਸੈਕਸ ਰੈਕੇਟ ਚੱਲਾ ਰਹੀ ਹੈ। ਬਜ਼ੁਰਗ ਔਰਤ ਦਾ ਕਹਿਣਾ ਹੈ ਕਿ ਉਸ ਨੇ ਕਈ ਵਾਰ ਇਸ ਦਾ ਵਿਰੋਧ ਕੀਤਾ ਪਰ ਉਸ ਦੀ ਨੂੰਹ ਆਪਣੇ ਇਸ ਗੰਦੇ ਕੰਮ ਤੋਂ ਬਾਜ਼ ਨਹੀਂ ਆਈ।

Disha

This news is News Editor Disha