ਦਸਾਲਟ ਨੇ ਭਾਰਤ ਨੂੰ ਸੌਂਪਿਆ ਪਹਿਲਾ ਰਾਫੇਲ, 8 ਅਕਤੂਬਰ ਨੂੰ ਹੋਵੇਗਾ ਹਵਾਈ ਫੌਜ 'ਚ ਸ਼ਾਮਲ
09/20/2019 7:06:18 PM
ਨਵੀਂ ਦਿੱਲੀ— ਫਰਾਂਸ ਦੀ ਰੱਖਿਆ ਕੰਪਨੀ ਦਸਾਲਟ ਨੇ ਭਾਰਤ ਨੂੰ ਮਿਲਣ ਵਾਲਾ ਪਹਿਲਾ ਲੜਾਕੂ ਜਹਾਜ਼ 'ਰਾਫੇਲ' ਭਾਰਤੀ ਹਵਾਈ ਫੌਜ ਨੂੰ ਸੌਂਪ ਦਿੱਤਾ ਹੈ। ਸੂਤਰਾਂ ਮੁਤਾਬਕ ਵੀਰਵਾਰ ਨੂੰ ਭਾਰਤੀ ਹਵਾਈ ਫੌਜ ਨੇ ਰਾਫੇਲ ਲੜਾਕੂ ਜਹਾਜ਼ ਹਾਸਲ ਕੀਤਾ। ਇਸ ਦੌਰਾਨ ਵਾਇਸ ਚੀਫ ਮਾਰਸ਼ਲ ਵੀ.ਆਰ. ਚੌਧਰੀ ਹਾਜ਼ਰ ਰਹੇ। ਉਨ੍ਹਾਂ ਨੇ ਕਰੀਬ 1 ਘੰਟੇ ਤਕ ਜਹਾਜ਼ 'ਚ ਉਡਾਣ ਭਰੀ।