ਦਰਗਾਹ ਬੰਬ ਧਮਾਕਾ ਮਾਮਲੇ ''ਚ ਫੈਸਲਾ 8 ਮਾਰਚ ਤੱਕ ਟਲਿਆ

02/25/2017 1:30:55 PM

ਜੈਪੁਰ— ਰਾਜਸਥਾਨ ਦੀ ਰਾਜਧਾਨੀ ਜੈਪੁਰ ''ਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਵਿਸ਼ੇਸ਼ ਅਦਾਲਤ ਨੇ ਖਵਾਜ਼ਾ ਦੀ ਦਰਗਾਹ ''ਚ ਹੋਏ ਬੰਬ ਧਮਾਕੇ ਮਾਮਲੇ ''ਚ ਫੈਸਲੇ ਨੂੰ 8 ਮਾਰਚ ਤੱਕ ਟਾਲ ਦਿੱਤਾ ਹੈ। ਅਦਾਲਤ ਨੇ ਸ਼ਨੀਵਾਰ ਨੂੰ ਅਜਮੇਰ ਸਥਿਤ ਖਵਾਜ਼ਾ ਮੋਈਨੁਦੀਨ ਹਸਨ ਚਿਸ਼ਤੀ ਦਰਗਾਹ ''ਤੇ ਹੋਏ ਬੰਬ ਧਮਾਕੇ ਮਾਮਲੇ ''ਚ ਸੁਣਵਾਈ ਕਰਦੇ ਹੋਏ ਫੈਸਲਾ 8 ਮਾਰਚ ਤੱਕ ਟਾਲ ਦਿੱਤਾ। ਸੁਣਵਾਈ ਦੌਰਾਨ ਕਰੀਬ 451 ਦਸਤਾਵੇਜ਼ ਅਤੇ 159 ਗਵਾਹ ਪੇਸ਼ ਹੋਏ। ਜ਼ਿਕਰਯੋਗ ਹੈ ਕਿ 11 ਅਕਤੂਬਰ 2007 ਦੀ ਸ਼ਾਮ ਨੂੰ ਦਰਗਾਹ ਕੈਂਪਸ ''ਚ ਹੋਏ ਬੰਬ ਧਮਾਕੇ ''ਚ ਤਿੰਨ ਲੋਕ ਮਾਰੇ ਗਏ ਸਨ ਅਤੇ 15 ਤੋਂ ਵਧ ਜ਼ਖਮੀ ਹੋ ਗਏ ਸਨ।
ਵਿਸ਼ੇਸ਼ ਅਦਾਲਤ ਨੇ 6 ਫਰਵਰੀ ਨੂੰ ਮਾਮਲੇ ਦੀ ਅੰਤਿਮ ਬਹਿਸ ਸੁਣਨ ਤੋਂ ਬਾਅਦ ਸ਼ਨੀਵਾਰ ਨੂੰ ਫੈਸਲੇ ਦੀ ਤਰੀਕ ਤੈਅ ਕੀਤੀ ਸੀ। ਅਦਾਲਤ ਨੇ ਸ਼ਨੀਵਾਰ ਨੂੰ ਇਸ ਮਾਮਲੇ ''ਚ ਆਉਣ ਵਾਲੇ ਫੈਸਲੇ ਅਤੇ ਦੋਸ਼ੀਆਂ ਦੀ ਅਦਾਲਤ ''ਚ ਪੇਸ਼ੀ ਨੂੰ ਦੇਖਦੇ ਹੋਏ ਸੁਰੱਖਿਆ ਦੇ ਸਖਤ ਪ੍ਰਬੰਧਨ ਕੀਤੇ ਸਨ। ਨਿਆਇਕ ਹਿਰਾਸਤ ''ਚ ਬੰਦ ਸਾਰੇ 8 ਦੋਸ਼ੀਆਂ ਨੂੰ ਸਖਤ ਸੁਰੱਖਿਆ ਦਰਮਿਆਨ ਅਦਾਲਤ ''ਚ ਪੇਸ਼ ਕੀਤਾ ਗਿਆ। ਜ਼ਿਰਕਯੋਗ ਹੈ ਕਿ 11 ਅਕਤੂਬਰ 2007 ਨੂੰ ਦਰਗਾਹ ਕੈਂਪਸ ''ਚ ਹੋਏ ਬੰਬ ਧਮਾਕੇ ''ਚ ਤਿੰਨ ਜਾਇਰੀਨ ਮਾਰੇ ਗਏ ਸਨ ਅਤੇ 15 ਜਾਇਰੀਨ ਜ਼ਖਮੀ ਹੋ ਗਏ ਸਨ। ਧਮਾਕੇ ਤੋਂ ਬਾਅਦ ਪੁਲਸ ਨੂੰ ਤਲਾਸ਼ੀ ਦੌਰਾਨ ਇਕ ਲਾਵਾਰਸ ਬੈਗ ਮਿਲਿਆ ਸੀ, ਜਿਸ ''ਚ ਟਾਈਮਰ ਡਿਵਾਇਸ ਲੱਗਾ ਜ਼ਿੰਦਾ ਬੰਬ ਰੱਖਿਆ ਹੋਇਆ ਸੀ। ਐੱਨ.ਆਈ.ਏ. ਨੇ 13 ਦੋਸ਼ੀਆਂ ਦੇ ਖਿਲਾਫ ਚਾਲਾਨ ਪੇਸ਼ ਕੀਤਾ ਸੀ। ਇਨ੍ਹਾਂ ''ਚੋਂ 8 ਦੋਸ਼ੀ ਸਾਲ 2010 ਤੋਂ ਨਿਆਇਕ ਹਿਰਾਸਤ ''ਚ ਬੰਦ ਹਨ। ਇਕ ਦੋਸ਼ੀ ਚੰਦਰ ਸ਼ੇਖਰ ਲੇਵੇ ਜ਼ਮਾਨਤ ''ਤੇ ਹੈ। ਇਕ ਦੋਸ਼ੀ ਸੁਨੀਲ ਜੋਸ਼ੀ ਦਾ ਕਤਲ ਹੋ ਚੁਕਿਆ ਹੈ ਅਤੇ ਤਿੰਨ ਦੋਸ਼ੀ ਸੰਦੀਪ ਡਾਂਗੇ, ਰਾਮਜੀ ਕਲਸਾਂਗਰਾ ਅਤੇ ਸੁਰੇਸ਼ ਨਾਇਰ ਫਰਾਰ ਚੱਲ ਰਿਹਾ ਹੈ। ਇਸ ਮਾਮਲੇ ''ਚ ਇਸਤਗਾਸਾ ਪੱਖ ਵੱਲੋਂ 149 ਗਵਾਹਾਂ ਦੇ ਬਿਆਨ ਦਰਜ ਕਰਵਾਏ ਗਏ ਪਰ ਅਦਾਲਤ ''ਚ ਗਵਾਹੀ ਦੌਰਾਨ ਕਈ ਗਵਾਹ ਆਪਣੇ ਬਿਆਨ ਤੋਂ ਮੁਕਰ ਗਏ। ਰਾਜ ਸਰਕਾਰ ਨੇ ਮਈ 2010 ''ਚ ਮਾਮਲੇ ਦੀ ਜਾਂਚ ਰਾਜਸਥਾਨ ਪੁਲਸ ਦੀ ਏ.ਟੀ.ਐੱਸ. ਸ਼ਾਖਾ ਨੂੰ ਸੌਂਪੀ ਸੀ। ਬਾਅਦ ''ਚ ਇਕ ਅਪ੍ਰੈਲ 2011 ਨੂੰ ਭਾਰਤ ਸਰਕਾਰ ਨੇ ਮਾਮਲੇ ਦੀ ਜਾਂਚ ਐੱਨ.ਆਈ.ਏ. ਨੂੰ ਸੌਂਪ ਦਿੱਤੀ ਸੀ।

Disha

This news is News Editor Disha