ਇਹ ਦਰੱਖਤ ਛੂੰਹਦੇ ਹੀ ਲੈ ਲੈਂਦਾ ਹੈ ਜਾਨ!

04/24/2019 12:51:37 PM

ਨਵੀਂ ਦਿੱਲੀ—ਬੂਟਿਆਂ ਨੂੰ ਸਾਡੇ ਵਾਤਾਵਰਣ ਲਈ ਵਰਦਾਨ ਮੰਨਿਆ ਜਾਂਦਾ ਹੈ। ਬੂਟਿਆਂ ਤੋਂ ਬਿਨਾਂ ਧਰਤੀ 'ਤੇ ਜੀਵਨ ਸੰਭਵ ਨਹੀਂ ਹੈ ਕਿਉਂਕਿ ਇਨ੍ਹਾਂ 'ਚੋਂ ਨਿਕਲੀ ਆਕਸੀਜਨ ਹੀ ਸਾਨੂੰ ਜੀਵਨ ਦਿੰਦੀ ਹੈ ਪਰ ਕੁਝ ਦਰੱਖਤ ਅਜਿਹੇ ਵੀ ਹੁੰਦੇ ਹਨ, ਜੋ ਇਨਸਾਨ ਲਈ ਜਾਨਲੇਵਾ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਦਰੱਖਤ ਬਾਰੇ ਦੱਸਣ ਜਾ ਰਹੇ ਹਾਂ ਜੋ ਇਨਸਾਨ ਦੇ ਜੀਵਨ ਲਈ ਖਤਰਾ ਹੈ। ਦਰਅਸਲ ਇਸ ਨੂੰ ਸੁਸਾਈਡ ਟ੍ਰੀ ਯਾਨੀ ਸਰਬੇਰਾ ਓਡੋਲਮ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਦਰੱਖਤ ਦੇਖਣ 'ਚ ਜਿੰਨਾ ਸੋਹਣਾ ਹੈ, ਓਨਾ ਹੀ ਖਤਰਨਾਕ ਵੀ ਹੁੰਦਾ ਹੈ।

ਕਿਹਾ ਜਾਂਦਾ ਹੈ ਕਿ ਇਹ ਦਰੱਖਤ ਕਿੰਗ ਕੋਬਰਾ ਤੋਂ ਵੀ ਵੱਧ ਖਤਰਨਾਕ ਹੈ। ਇਹ ਦਰੱਖਤ ਇੰਨਾ ਜ਼ਹਿਰੀਲਾ ਹੁੰਦਾ ਹੈ ਕਿ ਕੁਝ ਮਿੰਟਾਂ 'ਚ ਇਨਸਾਨ ਨੂੰ ਮੌਤ ਦੇ ਸਕਦਾ ਹੈ। ਭਾਰਤ ਸਮੇਤ ਦੱਖਣ-ਪੂਰਬ ਏਸ਼ੀਆ ਦੇ ਕੁਝ ਹੋਰ ਦੇਸ਼ਾਂ 'ਚ ਪਾਇਆ ਜਾਣ ਵਾਲਾ ਸਰਬੇਰਾ ਓਡੋਲਮ ਦਰੱਖਤ ਜ਼ਹਿਰੀਲਾ ਅਤੇ ਖਤਰਨਾਕ ਹੈ। ਕਿਹਾ ਜਾਂਦਾ ਹੈ ਕਿ ਹਰ ਹਫਤੇ ਇਸ ਬੂਟੇ ਨਾਲ ਘੱਟ ਤੋਂ ਘੱਟ ਇਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਇਸ ਬੂਟੇ ਨੂੰ ਲੈ ਕੇ ਕਈ ਖੋਜਾਂ ਵੀ ਕੀਤੀਆਂ ਜਾ ਚੁੱਕੀਆਂ ਹਨ।

ਇਸ ਬਾਰੇ ਖੋਜਕਾਰਾਂ ਮੁਤਾਬਕ ਵਿਸ਼ਵ 'ਚ ਹੋਰ ਜ਼ਹਿਰੀਲੇ ਬੂਟਿਆਂ ਦੇ ਮੁਕਾਬਲੇ ਸਰਬੇਰਾ ਓਡੋਲਮ ਵੱਧ ਜ਼ਹਿਰੀਲਾ ਹੈ। ਇਸ ਬੂਟੇ ਦੇ ਬੀਜ 'ਚ ਸਰਬੇਰੀਨ ਨਾਂ ਦਾ ਤੱਤ ਪਾਇਆ ਜਾਂਦਾ ਹੈ, ਜੋ ਜ਼ਹਿਰੀਲਾ ਹੁੰਦਾ ਹੈ। ਇਸ ਦੀ ਥੋੜ੍ਹੀ ਜਿਹੀ ਮਾਤਰਾ ਸਰੀਰ 'ਚ ਜਲਣ, ਸਿਰਦਰਦ, ਉਲਟੀਆਂ, ਅਨਿਯਮਿਤ ਧੜਕਨ ਅਤੇ ਡਾਇਰੀਆ ਵਰਗੀ ਪ੍ਰੇਸ਼ਾਨੀ ਹੋ ਸਕਦੀ ਹੈ। ਇਸ ਦੇ ਇਸਤੇਮਾਲ ਤੋਂ ਕੁਝ ਘੰਟਿਆਂ ਦੇ ਅੰਦਰ ਹੀ ਇਨਸਾਨ ਦੀ ਮੌਤ ਹੋ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਇਸ ਦਾ ਨਿਸ਼ਾਨ ਲੱਭਣਾ ਬਹੁਤ ਹੀ ਮੁਸ਼ਕਲ ਹੁੰਦਾ ਹੈ।

Iqbalkaur

This news is Content Editor Iqbalkaur