‘ਦਿ ਕਸ਼ਮੀਰ ਫਾਈਲਜ਼’ ’ਤੇ ਟਿੱਪਣੀ ਕਰਨੀ ਸ਼ਖ਼ਸ ਨੂੰ ਪਈ ਮਹਿੰਗੀ, ਨੱਕ ਰਗੜਵਾ ਮੰਗਵਾਈ ਮੁਆਫ਼ੀ

03/24/2022 1:16:28 PM

ਅਲਵਰ– ਕਸ਼ਮੀਰੀ ਪੰਡਤਾਂ ਦੇ ਉਜਾੜੇ ’ਤੇ ਬਣੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਇਸ ਸਮੇਂ ਕਾਫੀ ਚਰਚਾ ’ਚ ਹੈ। ਲੋਕ ਇਸ ਫਿਲਮ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਸੋਸ਼ਲ ਮੀਡੀਆ ’ਤੇ ਵੀ ਇਹ ਫਿਲਮ ਕਾਫੀ ਚਰਚਾ ਵਿਚ ਹੈ। ਲੋਕ ਇਸ ਫਿਲਮ ਦੀ ਤਾਰੀਫ਼ ਵੀ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਹੀ ਇਸ ਫਿਲਮ ਨੂੰ ਲੈ ਕੇ ਸਵਾਲ-ਜਵਾਬ ਦਰਮਿਆਨ ਵਿਵਾਦ ਵੀ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇਕ ਮਾਮਲਾ ਰਾਜਸਥਾਨ ਦੇ ਅਲਵਰ ਵਿਚ ਸਾਹਮਣੇ ਆਇਆ ਹੈ। ਇਸ ਫਿਲਮ ’ਤੇ ਇਕ ਅਨੁਸੂਚਿਤ ਜਾਤੀ ਦੇ ਸ਼ਖਸ ਨੂੰ ਕੁਮੈਂਟ ਕਰਨਾ ਇੰਨਾ ਮਹਿੰਗਾ ਪੈ ਗਿਆ ਕਿ ਉਸ ਤੋਂ ਜ਼ਬਰਦਸਤੀ ਮੰਦਰ ਦੀ ਚੌਖਟ ’ਤੇ ਨੱਕ ਰਗੜਵਾ ਕੇ ਮੁਆਫ਼ੀ ਮੰਗਵਾਈ ਗਈ। 

ਇਹ ਵੀ ਪੜ੍ਹੋ:  Novavax ਦੀ ਕੋਰੋਨਾ ਵੈਕਸੀਨ ਨੂੰ ਮਿਲੀ ਮਨਜ਼ੂਰੀ, ਇਸ ਉਮਰ ਦੇ ਬੱਚਿਆਂ ਨੂੰ ਲੱਗੇਗਾ ਇਹ ਟੀਕਾ

ਪੁਲਸ ਨੇ 7 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ
ਪੁਲਸ ਨੇ ਇਸ ਮਾਮਲੇ ’ਚ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਕਿਹਾ ਕਿ ਦੋਸ਼ ਹੈ ਕਿ ‘ਦਿ ਕਸ਼ਮੀਰ ਫਾਈਲਜ਼’ ਫਿਲਮ ਦੀ ਆਲੋਚਨਾ ਸਬੰਧੀ ਆਪਣੀ ਇਕ ਟਿੱਪਣੀ ਦੇ ਜਵਾਬ ’ਚ ਰਾਜੇਸ਼ ਕੁਮਾਰ ਮੇਘਵਾਲ ਨੇ ਹਿੰਦੂ ਦੇਵਤਿਆਂ ਦੇ ਸਬੰਧ ’ਚ ਕੋਈ ਟਿੱਪਣੀ ਕਰ ਦਿੱਤੀ, ਜਿਸ ਨੂੰ ਲੈ ਕੇ ਕੁਝ ਲੋਕਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਤੋਂ ਮੁਆਫ਼ੀ ਮੰਗਵਾਉਂਦੇ ਹੋਏ ਮੰਦਰ ’ਚ ਨੱਕ ਰਗੜਨ ਨੂੰ ਮਜ਼ਬੂਰ ਕੀਤਾ। ਇਹ ਘਟਨਾ ਸੋਮਵਾਰ ਦੀ ਹੈ, ਜਿਸ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ: ਰਾਕੇਸ਼ ਟਿਕੈਤ ਦੀ ਸਰਕਾਰ ਨੂੰ ਧਮਕੀ, ...ਤਾਂ ਵੱਡਾ ਕਿਸਾਨ ਅੰਦੋਲਨ ਖੜ੍ਹੇ ਹੁੰਦੇ ਦੇਰ ਨਹੀਂ ਲੱਗੇਗੀ

ਫੇਸਬੁੱਕ ’ਤੇ ਪੋਸਟ ਕਰਨੀ ਪਈ ਮਹਿੰਗੀ-
ਮੇਘਵਾਲ ਇਕ ਨਿੱਜੀ ਬੈਂਕ ’ਚ ਕੰਮ ਕਰਦਾ ਹੈ। ਪੁਲਸ ਮੁਤਾਬਕ ਦੋ-ਦਿਨ ਪਹਿਲਾਂ ਫੇਸਬੁੱਕ ’ਤੇ ਉਕਤ ਫਿਲਮ ਦੀ ਆਲੋਚਨਾ ਕੀਤੀ ਸੀ। ਉਸ ਨੇ ਫਿਲਮ ਖਿਲਾਫ਼ ਇਕ ਪੋਸਟ ਲਿਖੀ, ਜਿਸ ਨੂੰ ਲੈ ਕੇ ਆਲੋਚਨਾਤਮਕ ਟਿੱਪਣੀਆਂ ਕੀਤੀਆਂ ਗਈਆਂ। ਫਿਲਮ ’ਤੇ ਪੋਸਟ ’ਚ ਸ਼ਖਸ ਨੇ ਸਵਾਲ ਕੀਤਾ ਸੀ ਕਿ ਕੀ ਅੱਤਿਆਚਾਰ ਸਿਰਫ ਪੰਡਤਾਂ ਨਾਲ ਹੋਇਆ ਹੈ, ਅਨੁਸੂਚਿਤ ਜਾਤੀ ਨਾਲ ਨਹੀਂ। ਉਸ ਨੇ ਲਿਖਿਆ ਕਿ ਗਰੀਬਾਂ ’ਤੇ ਰੋਜ਼ ਅੱਤਿਆਚਾਰ ਹੋ ਰਹੇ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਦੇ ਨਾਂ ’ਤੇ ਕੁਝ ਵੀ ਨਹੀਂ ਹੈ। ਮੇਘਵਾਲ ਦੀ ਪੋਸਟ ਦੇ ਜਵਾਬ ’ਚ ਕੁਝ ਲੋਕਾਂ ਨੇ ‘ਜੈ ਸ਼੍ਰੀਰਾਮ’ ਅਤੇ ‘ਜੈ ਸ਼੍ਰੀ ਕ੍ਰਿਸ਼ਨ’ ਲਿਖਿਆ। ਇਨ੍ਹਾਂ ਟਿੱਪਣੀਆਂ ’ਤੇ ਉਸ ਨੇ ਦੇਵਤਿਆਂ ਲਈ ਕੁਝ ਅਪਮਾਨਜਨਕ ਟਿੱਪਣੀਆਂ ਕੀਤੀਆਂ। 

ਇਹ ਵੀ ਪੜ੍ਹੋ:  BJP ਦਿੱਲੀ ’ਚ ਸਮੇਂ ’ਤੇ MCD ਚੋਣਾਂ ਕਰਵਾ ਜਿੱਤ ਕੇ ਵਿਖਾਵੇ, ਸਿਆਸਤ ਕਰਨਾ ਛੱਡ ਦੇਵਾਂਗੇ: ਕੇਜਰੀਵਾਲ

ਮੰਦਰ ’ਚ ਨੱਕ ਰਗੜਣ ਲਈ ਮਜਬੂਰ ਕੀਤਾ ਗਿਆ
ਹਾਲਾਂਕਿ ਉਸ ਨੇ ਬਾਅਦ ’ਚ ਸ਼੍ਰੀ ਰਾਮ ਅਤੇ ਸ਼੍ਰੀ ਕ੍ਰਿਸ਼ਨ ’ਤੇ ਟਿੱਪਣੀ ਕਰਨ ਲਈ ਸੋਸ਼ਲ ਮੀਡੀਆ ’ਤੇ ਮੁਆਫੀ ਮੰਗੀ ਪਰ ਕੁਝ ਸਥਾਨਕ ਲੋਕਾਂ ਨੇ ਉਸ ਨੂੰ ਇਕ ਮੰਦਰ ’ਚ ਮੁਆਫ਼ੀ ਮੰਗਣ ਲਈ ਮਜ਼ਬੂਰ ਕੀਤਾ। ਕੱਲ੍ਹ ਉਸ ਨੂੰ ਮੰਦਰ ਲਿਜਾਇਆ ਗਿਆ, ਜਿੱਥੇ ਉਸ ਨੇ ਮੁਆਫ਼ੀ ਮੰਗੀ। ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਮੰਦਰ ’ਚ ਨੱਕ ਰਗੜਣ ਲਈ ਮਜਬੂਰ ਕੀਤਾ। ਪੁਲਸ ਨੇ ਦੱਸਿਆ ਕਿ ਇਸ ਮਾਮਲੇ ’ਚ 11 ਲੋਕਾਂ ਖਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈਹੈ, ਉਨ੍ਹਾਂ ’ਚੋਂ 7 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦੱਸੋ?

Tanu

This news is Content Editor Tanu