ਦੁਨੀਆ ਨੂੰ ਭਾਰਤ ਦੀ ਅਹਿੰਸਾ ਅਤੇ ਦਇਆ ਦੀ ਪ੍ਰਾਚੀਨ ਸਿੱਖਿਆ ਦੀ ਜ਼ਰੂਰਤ: ਦਲਾਈਲਾਮਾ

11/21/2019 3:15:40 PM

ਸ਼ਿਮਲਾ—ਤਿੱਬਤ ਦੇ ਰੂਹਾਨੀ ਨੇਤਾ ਦਲਾਈ ਲਾਮਾ ਨੇ ਕਿਹਾ ਹੈ ਕਿ ਦੁਨੀਆ ਨੂੰ ਭਾਰਤ ਦੀ ਅਹਿੰਸਾ ਅਤੇ ਦਇਆ ਦੀ ਪ੍ਰਾਚੀਨ ਪਰੰਪਰਾ ਦੀ ਜ਼ਰੂਰਤ ਹੈ ਕਿਉਕਿ ਲੋਕ ਧਰਮ ਦੇ ਆਧਾਰ 'ਤੇ ਅਤੇ ਦੇਸ਼ ਖੇਤਰੀ ਵਿਵਾਦਾਂ ਦੇ ਆਧਾਰ 'ਤੇ ਆਪਸ 'ਚ ਲੜ੍ਹ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਨੂੰ ਆਧੁਨਿਕ ਸਿੱਖਿਆ ਦੇ ਨਾਲ-ਨਾਲ ਉੱਚ ਨੈਤਿਕਤਾ ਦੀ ਆਪਣੀ 3,000 ਸਾਲ ਪੁਰਾਣੀ ਸਿੱਖਿਆ ਨੂੰ ਵੀ ਜਾਰੀ ਰੱਖਣਾ ਚਾਹੀਦਾ ਹੈ।

ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਸਥਿਤ ਇੰਡੀਅਨ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼ ਵੱਲੋਂ ਆਯੋਜਿਤ ਪ੍ਰੋਗਰਾਮ 'ਚ ਦਲਾਈਲਾਮਾ ਪਹੁੰਚੇ ਅਤੇ ਐੱਸ.ਰਾਧਾਕ੍ਰਿਸ਼ਣਨ ਸਮਾਰਕ 'ਤੇ ਵਿਸ਼ਵ ਵਿਆਪੀ ਨੈਤਿਕਤਾ 'ਤੇ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ।


Iqbalkaur

Content Editor

Related News