ਠੰਡ ਨਾਲ ਜੰਮ ਗਈ ਡਲ ਝੀਲ, ਸ਼੍ਰੀਨਗਰ 'ਚ ਹੁਣ ਤਕ ਦੀ ਸਭ ਤੋਂ ਠੰਡੀ ਰਾਤ

12/29/2019 5:13:22 PM

ਸ਼੍ਰੀਨਗਰ (ਭਾਸ਼ਾ)— ਜੰਮੂ-ਕਸ਼ਮੀਰ ਵਿਚ ਬਰਫਬਾਰੀ ਕਾਰਨ ਤਾਪਮਾਨ 'ਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਸ਼੍ਰੀਨਗਰ ਦੀ ਮਸ਼ਹੂਰ ਡਲ ਝੀਲ ਬਰਫ 'ਚ ਤਬਦੀਲ ਹੋ ਗਈ ਹੈ। ਰਾਤ ਦੇ ਸਮੇਂ ਸ਼੍ਰੀਨਗਰ ਦਾ ਤਾਪਮਾਨ 0 ਤੋਂ 6.2 ਡਿਗਰੀ ਸੈਲਸੀਅਸ ਹੇਠਾਂ ਚੱਲ ਗਿਆ। ਅਧਿਕਾਰੀ ਨੇ ਦੱਸਿਆ ਕਿ ਸ਼੍ਰੀਨਗਰ ਵਿਚ ਕੱਲ ਰਾਤ ਪਾਰਾ 0 ਤੋਂ 6.2 ਡਿਗਰੀ ਸੈਲਸੀਅਸ ਹੇਠਾਂ ਰਿਕਾਰਡ ਕੀਤਾ ਗਿਆ, ਜਦਕਿ ਪਿਛਲੀ ਰਾਤ ਪਾਰਾ 0 ਤੋਂ 5.8 ਡਿਗਰੀ ਸੈਲਸੀਅਸ ਘੱਟ ਸੀ। ਇੱਥੇ ਇਸ ਸੀਜ਼ਨ ਦੀ ਸਭ ਤੋਂ ਠੰਡੀ ਰਾਤ ਸੀ, ਜਿਸ ਤੋਂ ਬਾਅਦ ਡਲ ਝੀਲ ਬਰਫ ਵਿਚ ਤਬਦੀਲ ਹੋ ਗਈ। 

ਝੀਲ ਤੋਂ ਇਲਾਵਾ ਕਈ ਤਲਾਬਾਂ ਦਾ ਵੀ ਇਹ ਹੀ ਹਾਲ ਹੈ ਅਤੇ ਕਈ ਥਾਵਾਂ 'ਤੇ ਪਾਣੀ ਦੀ ਸਪਲਾਈ ਲਾਈਨਾਂ ਪ੍ਰਭਾਵਿਤ ਹੋਈਆਂ ਹਨ। ਮਸ਼ਹੂਰ ਸਕੀ ਰਿਜਾਰਟ ਗੁਲਮਰਗ 'ਚ ਪਾਰਾ 0 ਤੋਂ 6.6 ਡਿਗਰੀ ਸੈਲਸੀਅਸ ਹੇਠਾਂ ਰਿਕਾਰਡ ਕੀਤਾ ਗਿਆ। ਉੱਥੇ ਹੀ ਪਹਿਲਗਾਮ 'ਚ ਪਾਰਾ 0 ਤੋਂ 10.4 ਡਿਗਰੀ ਸੈਲਸੀਅਸ ਹੇਠਾਂ ਪਹੁੰਚ ਗਿਆ। ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਲੇਹ ਸ਼ਹਿਰ ਵਿਚ ਤਾਪਮਾਨ 0 ਤੋਂ 19 ਡਿਗਰੀ ਸੈਲਸੀਅਸ ਹੇਠਾਂ ਰਿਕਾਰਡ ਕੀਤਾ ਗਿਆ। ਜਦਕਿ ਦਰਾਸ ਸ਼ਹਿਰ 'ਚ ਪਾਰਾ 0 ਤੋਂ 28.7 ਡਿਗਰੀ ਸੈਲਸੀਅਸ ਹੇਠਾਂ ਰਿਕਾਰਡ ਕੀਤਾ ਗਿਆ। ਅਧਿਕਾਰੀ ਮੁਤਾਬਕ 31 ਦਸੰਬਰ ਤੋਂ ਕੁਝ ਦਿਨਾਂ ਲਈ ਕਸ਼ਮੀਰ ਵਿਚ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ।

Tanu

This news is Content Editor Tanu