ਬਨਾਰਸ: ਗੰਗਾ ਨੂੰ ਪ੍ਰਦੂਸ਼ਿਤ ਕਰ ਰਿਹਾ ਸਿਵਰੇਜ ਦਾ ਪਾਣੀ, ਰੋਜ਼ ਡਿੱਗ ਰਿਹਾ 7 ਕਰੋੜ ਲੀਟਰ ਗੰਦਾ ਪਾਣੀ

06/19/2021 5:59:18 PM

ਨਵੀਂ ਦਿੱਲੀ– ਬਨਾਰਸ ’ਚ ਰੋਜ਼ 7 ਕਰੋੜ ਲੀਟਰ ਸੀਵਰੇਜ ਦਾ ਪਾਣੀ ਗੰਗਾ ’ਚ ਡਿੱਗ ਰਿਹਾ ਹੈ। ਅਜੇ ਅੱਸੀ ਅਤੇ ਸਾਮਨੇਘਾਟ ਵਰਗੇ 7 ਵੱਡੇ ਅਤੇ 13 ਛੱਟੋ ਨਾਲਿਆਂ ਦਾ ਪਾਣੀ ਗੰਗਾ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਕੇਂਦਰੀ ਪ੍ਰਦੂਸ਼ਣ ਬੋਰਡ ਵਾਰਾਣਸੀ ਦੇ ਵਿਗਿਆਨੀ ਨੇ ਦੱਸਿਆ ਕਿ ਸਿਵਰ ਦਾ ਪਾਣੀ ਡਿੱਗਣ ਨਾਲ ਪਾਣੀ ’ਚ ਫਾਸਫੋਰਸ ਅਤੇ ਨਾਈਟ੍ਰੇਟ ਮਿਲਿਆ ਹੈ ਜੋ ਜੀਵਾਂ ਲਈ ਖ਼ਤਰਨਾਕ ਹੈ। ਹਰੇ ਸ਼ੈਵਾਲ ਦੀ ਸਮੱਸਿਆ ਵੀ ਇਸੇ ਕਾਰਨ ਹੀ ਹੈ। ਇਸ ’ਤੇ ਜਲ ਨਿਗਮ ਦੇ ਚੀਫ ਇੰਜੀਨੀਅਰ ਏ.ਕੇ. ਪੁਰਵਾਰ ਕਹਿੰਦੇ ਹਨ ਕਿ ਸਾਮਨੇਘਾਟ, ਅੱਸੀ ਸਮੇਤ ਹੋਰ ਨਾਲਿਆਂ ਨੂੰ ਜੁਲਾਈ ਤਕ ਟੈਪ ਕਰ ਦਿੱਤਾ ਜਾਵੇਗਾ। ਉਹ ਕਿਹੰਦੇ ਹਨ ਕਿ 688 ਕਰੋੜ ਰੁਪਏ ਦੇ ਨਮਾਮੀ ਗੰਗੇ ਪ੍ਰਾਜੈਕਟ ਤਹਿਤ ਸੀਵਰ ਦਾ ਪਾਣੀ ਗੰਗਾ ’ਚ ਪਾਣ ਤੋਂ ਰੋਕਣ ਲਈ 5 ਸੀਵਰੇਜ ਟ੍ਰੀਟਮੈਂਟ ਪਲਾਟ (ਐੱਸ.ਟੀ.ਪੀ.) ਦਾ ਕੰਮ 2018 ਤਕ ਹੋਣਾ ਸੀ। 

ਇਨ੍ਹਾਂ ’ਚ ਬਨਾਰਸ ਦੇ ਦੀਨਾਪੁਰ ’ਚ 140 ਤੇ 80 ਅਤੇ ਗੋਈਠਹਾਂ ’ਚ 120 ਐੱਮ.ਐੱਲ.ਡੀ. ਸਮਰੱਥਾ ਦੀ ਐੱਸ.ਟੀ.ਪੀ. (ਸੀਵਰੇਜ ਟ੍ਰੀਟਮੈਂਟ ਪਲਾਂਟ) ਐਕਟਿਵ ਹੋ ਚੁੱਕੇ ਹਨ। ਸਾਮਨੇਘਾਟ, ਅੱਸੀ ਅਤੇ ਹੋਰ ਨਾਲਿਆਂ ਦੇ ਟ੍ਰੀਟਮੈਂਟ ਲਈ 102 ਕਰੋੜ ਰੁਪਏ ਦੀ ਲਾਗਤ ਨਾਲ ਰਮਨਾ ’ਚ 50 ਐੱਮ.ਐੱਲ.ਡੀ. ਸਮਰੱਥਾ ਦਾ ਐੱਸ.ਟੀ.ਪੀ. ਪਲਾਂਟ ਤਿਆਰ ਹੈ। ਕਰਮਚਾਰੀਆਂ ਦੇ ਆਵਾਸ, ਸੜਕ ਅਤੇ ਬਿਜਲੀ ਦੇ ਖੰਭੇ ਨਹੀਂ ਲੱਗ ਸਕੇ ਹਨ। ਇਸ ਕਾਰਨ ਇਹ ਐਕਟਿਵ ਨਹੀਂ ਹੋ ਸਕਿਆ। ਗੰਗਾ ’ਚ ਪ੍ਰਦੂਸ਼ਣ ਰੋਕਣ ਲਈ 7 ਕਿਲੋਮੀਟਰ ਲੰਬੇ ਸ਼ਾਹੀ ਨਾਲਾ ਦੀ ਸਫਾਈ ਦਾ ਕੰਮ ਵੀ ਦਸੰਬਰ ਤਕ ਪੂਰਾ ਹੋਣ ਦੀ ਸੰਭਾਵਨਾ ਹੈ। ਗੰਗਾ ਸੇਵਕ ਪ੍ਰੋਫੈਸਰ ਵਿਜੇ ਨਾਥ ਮਿਸ਼ਰਾ ਦਾ ਕਹਿਣਾ ਹੈ ਕਿ ਸਿਰਫ਼ ਅੱਸੀ ਨਾਲੇ ’ਚੋਂ ਹੀ ਰੋਜ਼ 5 ਕਰੋੜ ਲੀਟਰ ਪਾਣੀ ਡਿੱਗ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ। 

ਸੰਕਟ ਮੋਚਨ ਫਾਊਂਡੇਸ਼ਨ ਦੇ ਪ੍ਰਧਾਨ ਪ੍ਰੋਫੈਸਰ ਵਿਸ਼ਮਭਰਨਾਥ ਕਹਿੰਦੇ ਹਨ ਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ 150 ਤੋਂ 200 ਐੱਮ.ਐੱਲ.ਡੀ. ਸੀਵਰ ਦੇ ਪਾਣੀ ਨੂੰ ਟ੍ਰੀਟ ਕਰਕੇ ਛੱਡਿਆ ਜਾ ਰਿਹਾ ਹੈ ਪਰ ਇਹ ਪਲਾਂਟ ਪੂਰੀ ਸਮਰੱਥਾ ਨਾਲ ਕੰਮ ਨਹੀਂ ਕਰ ਰਹੇ। ਰਮਨਾ ਪ੍ਰਾਜੈਕਟ ’ਚ ਦੇਰੀ ਅਤੇ ਗੰਗਾ ਪ੍ਰਦੂਸ਼ਣ ਨਿਰਮਾਣ ਇਕਾਈ ਦੇ ਕੰਮਾਂ ਦੀ ਹੌਲੀ ਗਤੀ ਤੋਂ ਨਾਰਾਜ਼ ਕਮਿਸ਼ਨਰ ਦੀਪਕ ਅਗਰਵਾਲ ਨੇ ਚੀਫ ਇੰਜੀਨੀਅਰ ਖ਼ਿਲਾਫ਼ ਕਾਰਵਾਈ ਲਈ ਸੂਬਾ ਸਰਕਾਰ ਨੂੰ ਲਿਖਿਆ ਹੈ। ਜ਼ਿਲ੍ਹਾ ਅਧਿਕਾਰੀ ਕੌਸ਼ਲ ਰਾਜ ਕਹਿੰਦੇ ਹਨ ਕਿ ਅੱਸੀ ਅਤੇ ਹੋਰ ਨਾਲਿਆਂ ਤੋਂ ਸੀਵਰ ਦਾ ਪਾਣੀ ਹੁਣ ਗੰਗਾ ’ਚ ਨਹੀਂ ਡਿੱਗੇਗਾ। ਜੂਨ ਤਕ ਇਨ੍ਹਾਂ ਸਭ ਦੀ ਟੈਪਿੰਗ ਕਰ ਲਈ ਜਾਵੇਗੀ। 


Rakesh

Content Editor

Related News