ਚੱਕਰਵਾਤ ਤੌਕਤੇ: ਕਰਨਾਟਕ ’ਚ 73 ਪਿੰਡ ਪ੍ਰਭਾਵਿਤ, 4 ਲੋਕਾਂ ਦੀ ਮੌਤ

05/16/2021 4:09:19 PM

ਬੇਂਗਲੁਰੂ (ਭਾਸ਼ਾ)— ਚੱਕਰਵਾਤ ਤੌਕਤੇ ਕਰਨਾਟਕ ਦੇ ਤੱਟੀ ਅਤੇ ਮਲਨਾਡ ਜ਼ਿਲ੍ਹੇ ਦੇ ਆਲੇ-ਦੁਆਲੇ ਕਹਿਰ ਵਰ੍ਹਾ ਰਿਹਾ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਸੂਬੇ ਵਿਚ ਅਜੇ ਤੱਕ ਇਸ ਚੱਕਰਵਾਤ ਕਾਰਨ 4 ਲੋਕਾਂ ਦੀ ਮੌਤ ਹੋਈ ਹੈ। ਕਰਨਾਟਕ ਸੂਬਾ ਆਫ਼ਤ ਪ੍ਰਬੰਧਨ ਅਥਾਰਟੀ ਦੇ ਅਧਿਕਾਰੀਆਂ ਵਲੋਂ ਐਤਵਾਰ ਸਵੇਰੇ ਜਾਰੀ ਰਿਪੋਰਟ ਮੁਤਾਬਕ ਦੱਖਣੀ ਕੰਨੜ, ਊਡੁਪੀ, ਉੱਤਰੀ ਕੰਨੜ, ਕੋਡਾਗੁ, ਸ਼ਿਵਮੋਗਾ, ਚਿਕਮੰਗਲੁਰੂ ਅਤੇ ਹਾਸਨ ਜ਼ਿਲ੍ਹਿਆਂ ਦੇ 73 ਪਿੰਡ ਚੱਕਰਵਾਤ ਤੋਂ ਅਜੇ ਤੱਕ ਪ੍ਰਭਾਵਿਤ ਹੋਏ ਹਨ। 

ਇਹ ਵੀ ਪੜ੍ਹੋ: ‘ਤੌਕਤੇ’ ਗੰਭੀਰ ਚੱਕਰਵਾਤ ਤੂਫ਼ਾਨ ’ਚ ਬਦਲਿਆ, ਗੁਜਰਾਤ ਤੱਟ ਲਈ ਯੈਲੋ ਅਲਰਟ ਜਾਰੀ

ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਕੰਨੜ, ਊਡੁਪੀ, ਚਿਕਮੰਗਲੁਰੂ ਅਤੇ ਸ਼ਿਵਮੋਗਾ ਜ਼ਿਲ੍ਹੇ ਵਿਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ। ਰਿਪੋਰਟ ਮੁਤਾਬਕ ਹੁਣ ਤੱਕ 318 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ ਅਤੇ 11 ਰਾਹਤ ਕੈਂਪਾਂ ਵਿਚ 298 ਲੋਕਾਂ ਨੂੰ ਰੱਖਿਆ ਗਿਆ ਹੈ। ਇਸ ਵਿਚ ਦੱਸਿਆ ਗਿਆ ਕਿ 112 ਘਰ, 139 ਖੰਭਿਆਂ, 22 ਟਰਾਂਸਫਾਰਮਰ, 4 ਹੈਕਟੇਅਰ ਖੇਤੀ ਨੂੰ ਨੁਕਸਾਨ ਪੁੱਜਾ ਹੈ। 

ਇਹ ਵੀ ਪੜ੍ਹੋ: ਚਮਤਕਾਰ! ਚਿਖ਼ਾ ’ਤੇ ਜ਼ਿੰਦਾ ਹੋ ਗਿਆ ਕੋਰੋਨਾ ਮਰੀਜ਼, ਪਰਿਵਾਰ ਲੈ ਗਿਆ ਹਸਪਤਾਲ ਤੇ ਫਿਰ...(ਵੀਡੀਓ)


ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ ਜ਼ਿਲ੍ਹਾ ਮੁਖੀ ਮੰਤਰੀਆਂ ਅਤੇ ਕਮਿਸ਼ਨਰਾਂ ਨੂੰ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕਰਨ ਅਤੇ ਰਾਹਤ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਓਧਰ ਕਰਨਾਟਕ ਆਫ਼ਤ ਪ੍ਰਬੰਧਨ ਅਥਾਰਟੀ ਮੁਤਾਬਕ ਰਾਤ ਦੇ ਸਮੇਂ ਮੁੱਖ ਤੌਰ ’ਤੇ ਤੱਟੀ ਅਤੇ ਮਲਨਾਡ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪਿਆ ਹੈ। 8 ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪਿਆ ਹੈ। ਭਾਰਤ ਮੌਸਮ ਵਿਗਿਆਨ ਮਹਿਕਮੇ ਨੇ ਜ਼ਿਆਦਾਤਰ ਇਲਾਕਿਆਂ ਵਿਚ ਹਲਕੇ ਤੋਂ ਮੱਧ ਪੱਧਰ ਦਾ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ।  

ਇਹ ਵੀ ਪੜ੍ਹੋ: ਰੂਸੀ ਵੈਕਸੀਨ ‘ਸਪੂਤਨਿਕ-ਵੀ’ ਦੀ ਦੂਜੀ ਖੇਪ ਪਹੁੰਚੀ ਭਾਰਤ, ਨਵੇਂ ਸਟ੍ਰੇਨ ਖ਼ਿਲਾਫ਼ ਹੋਵੇਗੀ ਕਾਰਗਰ

Tanu

This news is Content Editor Tanu