ਸਮੁੰਦਰੀ ਤੂਫਾਨ ‘ਮਿਚੌਂਗ’ ਮਚਾ ਸਕਦਾ ਹੈ ਤਬਾਹੀ , ਕਈ ਸੂਬਿਆਂ ’ਚ ਰੈੱਡ ਅਲਰਟ

12/03/2023 12:46:03 PM

ਭੁਵਨੇਸ਼ਵਰ, (ਏਜੰਸੀਆਂ)- ਸਮੁੰਦਰੀ ਤੂਫਾਨ ‘ਮਿਚੌਂਗ’ ਕਾਰਨ ਓਡਿਸ਼ਾ ’ਚ ਭਾਰੀ ਬਾਰਿਸ਼ ਹੋਵੇਗੀ। ਮੌਸਮ ਵਿਭਾਗ ਨੇ ਕਈ ਸੂਬਿਆਂ ਲਈ ਜਾਰੀ ਰੈੱਡ ਅਲਰਟ ’ਚ ਕਿਹਾ ਹੈ ਕਿ ਇਸ ਦਾ ਅਸਰ ਆਂਧਰਾ ਪ੍ਰਦੇਸ਼ ਵਿੱਚ ਵੀ ਦੇਖਣ ਨੂੰ ਮਿਲੇਗਾ। ਇਨ੍ਹਾਂ ਦੋਵਾਂ ਸੂਬਿਆਂ ਦੇ ਸਮੁੰਦਰੀ ਕੰਢਿਆਂ ਵਾਲੇ ਖੇਤਰਾਂ ਲਈ ਵੀ ਇਹ ਅਲਰਟ ਵਿਸ਼ੇਸ਼ ਰੂਪ ਨਾਲ ਜਾਰੀ ਕੀਤਾ ਗਿਆ ਹੈ । ਮਛੇਰਿਆਂ ਸਮੇਤ ਲੋਕਾਂ ਨੂੰ ਸਮੁੰਦਰ ਨੇੜੇ ਨਾ ਜਾਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ- ਵਿਆਹ 'ਚ ਗਰਭਵਤੀ ਨਿਕਲੀ ਲਾੜੀ, ਮੰਗਣੀ ਤੋਂ ਬਾਅਦ ਹੋ ਗਿਆ ਸੀ ਇਹ ਕਾਂਡ

‘ਮਿਚੌਂਗ ’ ਕਾਰਨ ਤਾਮਿਲਨਾਡੂ ਵਿੱਚ ਅਧਿਕਾਰੀਆਂ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਅਨੁਸਾਰ ਪੁਡੂਚੇਰੀ, ਕਰਾਈਕਲ ਅਤੇ ਯਮਨ ਖੇਤਰਾਂ ਵਿੱਚ ਸਾਰੇ ਸਕੂਲ ਅਤੇ ਕਾਲਜ 4 ਦਸੰਬਰ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਪੁਡੂਚੇਰੀ ਅਤੇ ਤਾਮਿਲਨਾਡੂ ਦੇ ਵਧੇਰੇ ਇਲਾਕਿਆਂ ’ਚ ਪਿਛਲੇ ਕਈ ਦਿਨਾਂ ਤੋਂ ਭਾਰੀ ਬਾਰਿਸ਼ ਜਾਰੀ ਹੈ। ਸ਼ੁੱਕਰਵਾਰ ਨੂੰ ਇਨ੍ਹਾਂ ਇਲਾਕਿਆਂ ’ਚ ਮਾਨਸੂਨ ਦੀ ਰਫਤਾਰ ਘੱਟ ਗਈ। ਤਾਮਿਲਨਾਡੂ ਅਤੇ ਆਸਪਾਸ ਦੇ ਇਲਾਕਿਆਂ ’ਚ ਮਾਨਸੂਨ ਅਜੇ ਵੀ ਸਰਗਰਮ ਹੈ, ਜਿਸ ਕਾਰਨ ਸੂਬੇ ’ਚ ਪਿਛਲੇ ਇਕ ਮਹੀਨੇ ਤੋਂ ਭਾਰੀ ਬਾਰਿਸ਼ ਜਾਰੀ ਹੈ।

ਇਹ ਵੀ ਪੜ੍ਹੋ- ਪਹਿਲਾਂ ਵੀਡੀਓ ਬਣਾ ਮੰਤਰੀ ਨੂੰ ਕੀਤੀ ਇਹ ਅਪੀਲ, ਫਿਰ ਪਰਿਵਾਰ ਦੇ 5 ਜੀਆਂ ਨੇ ਕਰ ਲਈ ਖ਼ੁਦਕੁਸ਼ੀ

Rakesh

This news is Content Editor Rakesh