ਗੁਜਰਾਤ ''ਚ ਚੱਕਰਵਾਤੀ ਤੂਫਾਨ ''ਹਿਕਾ'' ਦਾ ਖੌਫ, ਮੌਸਮ ਵਿਭਾਗ ਨੇ ਕੀਤਾ ਅਲਰਟ

09/23/2019 4:23:33 PM

ਅਹਿਮਦਾਬਾਦ (ਭਾਸ਼ਾ)— ਅਰਬ ਸਾਗਰ ਵਿਚ ਡੂੰਘੇ ਦਬਾਅ ਦਾ ਖੇਤਰ ਬਣਨ ਨਾਲ ਚੱਕਰਵਾਤੀ ਤੂਫਾਨ 'ਹਿਕਾ' ਤੇਜ਼ ਹੋ ਗਿਆ ਹੈ। ਜਿਸ ਕਾਰਨ ਗੁਜਰਾਤ ਦੇ ਤੱਟ 'ਤੇ ਤੇਜ਼ ਹਵਾ ਚੱਲੇਗੀ। ਭਾਰਤੀ ਮੌਸਮ ਵਿਭਾਗ ਨੇ ਸੋਮਵਾਰ ਨੂੰ ਇਹ ਗੱਲ ਆਖੀ। ਮੌਸਮ ਵਿਭਾਗ ਨੇ ਖਰਾਬ ਮੌਸਮ ਦੇ ਮੱਦੇਨਜ਼ਰ ਮਛੇਰਿਆਂ ਨੂੰ ਸਮੁੰਦਰ ਵਿਚ ਨਾ ਜਾਣ ਦੀ ਸਲਾਹ ਦਿੱਤੀ ਹੈ। ਵਿਭਾਗ ਨੇ ਇਕ ਖ਼ਬਰ ਬੁਲੇਟਿਨ 'ਚ ਕਿਹਾ ਕਿ ਉਂਝ ਹਿਕਾ ਦੇ ਗੁਜਰਾਤ ਵੱਲ ਆਉਣ ਦਾ ਖਦਸ਼ਾ ਨਹੀਂ ਹੈ ਪਰ ਇਸ ਨਾਲ ਸੂਬੇ ਦੇ ਤੱਟ 'ਤੇ ਤੇਜ਼ ਹਵਾ ਚਲੇਗੀ, ਜਿਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ।

ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਸਾਢੇ ਗਿਆਰ੍ਹਾਂ ਵਜੇ ਹਿਕਾ ਗੁਜਰਾਤ ਦੇ ਵੇਰਾਵਲ ਦੇ ਪੱਛਮੀ-ਦੱਖਣੀ ਪੱਛਮੀ ਵਿਚ ਕਰੀਬ 490 ਕਿਲੋਮੀਟਰ, ਪਾਕਿਸਤਾਨ ਦੇ ਕਰਾਚੀ ਦੇ ਦੱਖਣੀ-ਦੱਖਣੀ ਪੱਛਮੀ 'ਚ 520 ਕਿਲੋਮੀਟਰ ਅਤੇ ਓਮਾਨ ਦੇ ਮਾਸਿਹਾਰ ਦੇ ਪੂਰਬੀ-ਦੱਖਣੀ ਪੂਰਬ ਵਿਚ 710 ਕਿਲੋਮੀਟਰ ਦੀ ਦੂਰੀ 'ਤੇ ਸੀ। ਵਿਭਾਗ ਨੇ ਕਿਹਾ ਕਿ ਡੂੰਘੇ ਦਬਾਅ ਕਾਰਨ ਬੁੱਧਵਾਰ ਤੜਕੇ ਉਸ ਦੇ ਪੱਛਮ ਵੱਲ ਵਧਣ ਅਤੇ 19 ਡਿਗਰੀ ਉੱਤਰੀ ਅਤੇ 20 ਡਿਗਰੀ ਉੱਤਰੀ ਵਿਚਾਲੇ ਓਮਾਨ ਤੱਟ ਨੂੰ ਪਾਰ ਕਰਨ ਦੀ ਸੰਭਾਵਨਾ ਹੈ। cyclone hikka 

ਅਗਲੇ 24 ਘੰਟਿਆਂ ਦੌਰਾਨ ਉਸ ਦੇ ਹੋਰ ਤੇਜ਼ ਹੋਣ ਅਤੇ ਫਿਰ ਕਮਜ਼ੋਰ ਹੋਣ ਦੀ ਸੰਭਾਵਨਾ ਹੈ। ਚੱਕਰਵਾਤ ਕਾਰਨ ਗੁਜਰਾਤ ਤੱਟ 'ਤੇ ਅਗਲੇ 12 ਘੰਟਿਆਂ ਦੌਰਾਨ 30-40 ਕਿਲੋਮੀਟਰ ਪ੍ਰਤੀ ਘੰਟੇ ਨਾਲ 50 ਕਿਲੋਮੀਟਰ ਪ੍ਰਤੀ ਘੰਟਾ ਤਕ ਤੇਜ਼ ਹਵਾ ਚਲੇਗੀ। ਸਮੁੰਦਰ ਵਿਚ ਸਥਿਤੀ ਖਰਾਬ ਰਹੇਗੀ, ਅਜਿਹੇ ਵਿਚ ਮਛੇਰਿਆਂ ਨੂੰ ਬੁੱਧਵਾਰ ਤਕ ਸਮੁੰਦਰ ਵਿਚ ਨਾ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ। 
 

Tanu

This news is Content Editor Tanu