''ਅਮਫਾਨ'' ਤੋਂ ਬੇਘਰ ਹੋਏ ਪੱਛਮੀ ਬੰਗਾਲ ਦੇ ਲੋਕਾਂ ਦੇ ''ਆਸ਼ਿਆਨੇ'' ਲਈ ਓਡੀਸ਼ਾ ਕਰੇਗਾ ਵੱਡੀ ਮਦਦ

05/27/2020 1:01:12 PM

ਭੁਵਨੇਸ਼ਵਰ (ਭਾਸ਼ਾ)— ਓਡੀਸ਼ਾ ਸਰਕਾਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਪੱਛਮੀ ਬੰਗਾਲ 'ਚ ਆਏ ਅਮਫਾਨ ਤੂਫਾਨ ਤੋਂ ਪ੍ਰਭਾਵਿਤ ਲੋਕਾਂ ਲਈ ਅਸਥਾਈ ਆਸ਼ਿਆਨਿਆਂ ਦਾ ਨਿਰਮਾਣ ਕਰਨ ਲਈ 500 ਮੈਟ੍ਰਿਕ ਟਲ ਪਾਲੀਥਿਨ ਦੀਆਂ ਚਾਦਰਾਂ ਭੇਜੇਗੀ। ਮੁੱਖ ਸਕੱਤਰ ਏ. ਕੇ. ਤ੍ਰਿਪਾਠੀ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਆਏ ਭਿਆਨਕ ਤੂਫਾਨ ਕਾਰਨ ਵੱਡੀ ਗਿਣਤੀ 'ਚ ਲੋਕ ਬੇਘਰ ਹੋ ਗਏ। ਉਨ੍ਹਾਂ ਨੇ ਕਿਹਾ ਕਿ ਸਾਡੇ ਮੁੱਖ ਮੰਤਰੀ ਨੇ ਗੁਆਂਢੀ ਸੂਬੇ ਨੂੰ ਹਰ ਸੰਭਵ ਮਦਦ ਦੇਣ ਦੀ ਪੇਸ਼ਕਸ਼ ਕੀਤੀ ਹੈ। ਅਸੀਂ 20x20 ਆਕਾਰ ਦੀ 500 ਮੈਟ੍ਰਿਕ ਟਨ ਪਾਲੀਥਿਨ ਚਾਦਰਾਂ ਟਰੱਕਾਂ ਜ਼ਰੀਏ ਤੁਰੰਤ ਭਿਜਵਾ ਰਹੇ ਹਾਂ।

ਵਿਸ਼ੇਸ਼ ਰਾਹਤ ਕਮਿਸ਼ਨਰ ਪੀ. ਕੇ. ਜੇਨਾ ਨੇ ਦੱਸਿਆ ਕਿ ਵੀਰਵਾਰ ਦੀ ਦੁਪਹਿਰ ਨੂੰ ਇਹ ਟਰੱਕ ਪੱਛਮੀ ਬੰਗਾਲ ਰਵਾਨਾ ਹੋਣਗੇ। ਇਸ ਤੋਂ ਪਹਿਲਾਂ ਓਡੀਸ਼ਾ ਸਰਕਾਰ ਨੇ ਅਮਫਾਨ ਪ੍ਰਭਾਵਿਤ ਬੰਗਾਲ ਵਿਚ ਵੱਖ-ਵੱਖ ਕੰਮਾਂ 'ਚ ਮਦਦ ਲਈ ਵਰਕ ਕਾਮੇ ਅਤੇ ਓਡੀਸ਼ਾ ਫਾਇਰ ਬ੍ਰਿਗੇਡ ਸੇਵਾ ਦੇ 500 ਕਾਮਿਆਂ ਨੂੰ ਗੁਆਂਢੀ ਸੂਬੇ ਵਿਚ ਭੇਜਿਆ ਸੀ। ਮੁੱਖ ਮੰਤਰੀ ਨਵੀਨ ਪਟਨਾਇਕ ਨੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਪੱਛਮੀ ਬੰਗਾਲ 'ਚ ਆਪਣੇ ਹਮ ਅਹੁਦੇਦਾਰ ਨਾਲ ਲਗਾਤਾਰ ਸੰਪਰਕ ਵਿਚ ਰਹਿਣ। 

ਦੱਸਣਯੋਗ ਹੈ ਕਿ ਪੱਛਮੀ ਬੰਗਾਲ ਵਿਚ ਭਿਆਨਕ ਚੱਕਰਵਾਤ ਤੂਫਾਨ 'ਅਮਫਾਨ' ਪ੍ਰਭਾਵਿਤ ਖੇਤਰਾਂ 'ਚ ਸਥਿਤੀ ਨੂੰ ਆਮ ਕਰਨ ਲਈ ਤਾਇਨਾਤ ਐੱਨ. ਡੀ. ਆਰ. ਐੱਫ. ਨੇ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਵੱਖ-ਵੱਖ ਜ਼ਿਲ੍ਹਿਆਂ 'ਚ 5 ਲੱਖ ਤੋਂ ਵਧੇਰੇ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਹੈ। ਐੱਨ. ਡੀ. ਆਰ. ਐੱਫ. ਨੇ ਮੰਗਲਵਾਰ ਤੱਕ 5 ਲੱਖ ਤੋਂ ਵਧੇਰੇ ਲੋਕਾਂ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਤੋਂ ਇਲਾਵਾ ਕਰੀਬ 7650 ਪਸ਼ੂਆਂ ਦੀ ਜਾਨ ਬਚਾਈ ਹੈ ਅਤੇ 2428 ਕਿਲੋਮੀਟਰ ਸੜਕ ਤੋਂ ਮਲਬਾ ਹਟਾਇਆ ਹੈ। ਬਚਾਅ ਦਲ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਸਾਵਧਾਨੀ ਭਰੇ ਕਦਮਾਂ ਨਾਲ ਪੱਛਮੀ ਬੰਗਾਲ ਦੇ ਤੂਫਾਨ ਪ੍ਰਭਾਵਿਤ 6 ਜ਼ਿਲਿਆਂ 'ਚ ਮੁੜ ਨਿਰਮਾਣ ਕੰਮ ਵਿਚ ਲੱਗੇ ਹੋਏ ਹਨ।

Tanu

This news is Content Editor Tanu