3 ਸਾਲ ''ਚ ਸਾਈਬਰ ਦੋਸ਼ੀਆਂ ਨੇ 232.32 ਕਰੋੜ ਦੀ ਲਾਈ ਸੰਨ੍ਹ

07/24/2017 2:06:01 AM

ਨਵੀਂ ਦਿੱਲੀ—ਬੈਂਕਾਂ ਨਾਲ ਸਾਈਬਰ ਕ੍ਰਾਈਮ ਤਹਿਤ ਪਿਛਲੇ ਤਿੰਨ ਵਿੱਤ ਸਾਲਾਂ 'ਚ 43, 204 ਯਾਨੀ ਰੋਜ਼ਾਨਾ 39 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ, ਜਿਸ 'ਚ ਅਪਰਾਧੀਆਂ ਨੇ 232.32 ਕਰੋੜ ਰੁਪਏ ਦੀ ਸੰਨ੍ਹ ਲਾਈ ਹੈ। ਸਰਕਾਰੀ ਅੰਕੜਿਆਂ ਅਨੁਸਾਰ ਵਿੱਤ ਸਾਲ 2014-15 'ਚ ਡੈਬਿਡ ਕਾਰਡ, ਕ੍ਰੈਡਿਟ ਕਾਰਡ ਤੇ ਇੰਟਰਨੈੱਟ ਬੈਂਕਿੰਗ ਨਾਲ ਜੁੜੇ ਸਾਈਬਰ ਕ੍ਰਾਈਮ ਦੇ 13,083 ਮਾਮਲੇ ਆਏ ਸਨ, ਜਿਨ੍ਹਾਂ 'ਚੋਂ 80.64 ਲੱਖ ਕਰੋੜ ਰੁਪਏ ਦੀ ਰਾਸ਼ੀ ਸ਼ਾਮਲ ਹੈ। ਵਿੱਤ ਸਾਲ 2015-16 'ਚ  ਮਾਮਲਿਆਂ ਦੀ ਗਿਣਤੀ ਵਧ ਕੇ 16,468 'ਤੇ ਪਹੁੰਚ ਗਈ ਹੈ, ਜਦਕਿ ਰਾਸ਼ੀ ਘੱਟ ਕੇ 79 ਕਰੋੜ ਰੁਪਏ ਰਹਿ ਗਈ। ਪਿਛਲੇ ਵਿੱਤ ਸਾਲ ਕੁੱਲ 13,653 ਮਾਮਲੇ ਸਾਹਮਣੇ ਆਏ, ਜਿਨ੍ਹਾਂ 'ਚੋਂ 72.68 ਕਰੋੜ ਰੁਪਏ ਦੀ ਰਾਸ਼ੀ ਸ਼ਾਮਲ ਹੈ।