ਕਸਟਮ ਵਿਭਾਗ ਨੇ 3 ਮਹਿਲਾ ਯਾਤਰੀਆਂ ਤੋਂ 90 ਲੱਖ ਰੁਪਏ ਤੋਂ ਵੱਧ ਦਾ ਸੋਨਾ ਕੀਤਾ ਜ਼ਬਤ

07/11/2022 5:01:40 PM

ਜੈਪੁਰ (ਭਾਸ਼ਾ)- ਕਸਟਮ ਅਧਿਕਾਰੀਆਂ ਨੇ ਐਤਵਾਰ ਰਾਤ ਜੈਪੁਰ ਕੌਮਾਂਤਰੀ ਹਵਾਈ ਅੱਡੇ 'ਤੇ ਬੈਂਕਾਕ ਤੋਂ ਜੈਪੁਰ ਪਹੁੰਚੀਆਂ ਤਿੰਨ ਔਰਤਾਂ ਤੋਂ 90 ਲੱਖ ਰੁਪਏ ਤੋਂ ਵੱਧ ਮੁੱਲ ਦਾ ਸੋਨਾ ਜ਼ਬਤ ਕੀਤਾ ਹੈ। ਕਸਟਮ ਵਿਭਾਗ ਦੇ ਸਹਾਇਕ ਕਮਿਸ਼ਨਰ  ਬੀ.ਬੀ. ਅਟਲ ਨੇ ਦੱਸਿਆ ਕਿ ਐਤਵਾਰ ਰਾਤ ਬੈਂਕਾਕ ਤੋਂ ਜੈਪੁਰ ਪਹੁੰਚੀ ਉਡਾਣ ਤੋਂ ਆਈਆਂ ਥਾਈਲੈਂਡ ਦੀਆਂ ਤਿੰਨ ਮਹਿਲਾ ਨਾਗਰਿਕਾਂ ਦੀ ਸ਼ੱਕ ਦੇ ਆਧਾਰ 'ਤੇ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਤਿੰਨਾਂ ਨੇ 2-2 ਕੜੇ ਅਤੇ ਇਕ-ਇਕ ਚੈਨ ਪਹਿਨ ਰੱਖੀ ਸੀ ਅਤੇ ਤਿੰਨੋਂ ਔਰਤਾਂ ਚਾਲਾਕੀ ਨਾਲ ਗਹਿਣਿਆਂ ਨੂੰ ਕੱਪੜੇ 'ਚ ਲੁਕਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ।

ਉਨ੍ਹਾਂ ਦੱਸਿਆ ਕਿ ਤਿੰਨੋਂ ਔਰਤਾਂ ਵਿਭਾਗ ਦੇ ਅਧਿਕਾਰੀਆਂ ਵਲੋਂ ਪੁੱਛੇ ਗਏ ਸਵਾਾਂ ਦਾ ਜਵਾਬ ਸੰਤੋਸ਼ਜਨਕ ਨਹੀਂ ਦੇ ਸਕੀਆਂ। ਉਨ੍ਹਾਂ ਦੱਸਿਆ ਕਿ ਤਿੰਨੋਂ ਔਰਤਾਂ ਦੇ ਸੰਤੋਸ਼ਜਨਕ ਜਵਾਬ ਨਹੀਂ ਦੇਣ 'ਤੇ 99.50 ਫੀਸਦੀ ਸ਼ੁੱਧਤਾ ਦਾ 1729.200 ਗ੍ਰਾਮ ਦਾ ਸੋਨਾ ਕਸਟਮ ਐਕਟ 1962 ਦੇ ਅਧੀਨ ਬਰਾਮਦ ਕਰ ਕੇ ਜ਼ਬਤ ਕਰ ਲਿਆ। ਉਨ੍ਹਾਂ ਦੱਸਿਆ ਕਿ ਜ਼ਬਤ ਕੀਤੇ ਗਏ ਸੋਨੇ ਦੀ ਬਾਜ਼ਾਰ 'ਚ ਕੀਮਤ 90 ਲੱਖ 43 ਹਜ਼ਾਰ 716 ਰੁਪਏ ਦੱਸੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਔਰਤਾਂ ਤੋਂ ਅੱਗੇ ਦੀ ਪੁੱਛ-ਗਿੱਛ ਕੀਤੀ ਜਾ ਰਹੀ ਹੈ।


DIsha

Content Editor

Related News